ਚੰਡੀਗੜ੍ਹ, 20 ਦਸੰਬਰ || ਟੀਸੀ - ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਨਿਧਨ 'ਤੇ ਡੁੰਘਾ ਦੁੱਖ ਵਿਅਕਤ ਕਰਦੇ ਹੋਏ ਕਿਹਾ ਕਿ ਸ੍ਰੀ ਚੌਟਾਲਾ ਇਕ ਤਜਰਬੇਕਾਰ ਰਾਜਨੇਤਾ ਅਤੇ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਆਪਣਾ ਜੀਵਨ ਹਰਿਆਣਾ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।
ਰਾਜਪਾਲ ਨੇ ਕਿਹਾ ਕਿ ਹਰਿਆਣਾ ਦੇ ਵਿਕਾਸ ਵਿਚ ਸ੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਯੋਗਦਾਨ ਅਤੇ ਇੱਥੇ ਦੇ ਲੋਕਾਂ, ਵਿਸ਼ੇਸ਼ਕਰ ਕਿਸਾਨਾਂ ਦੀ ਭਲਾਈ ਲਈ ਉਨ੍ਹਾਂ ਦੀ ਪ੍ਰਤੀਬੱਧਤਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦਾ ਨਿਧਨ ਸੂਬਾ ਅਤੇ ਇੱਥੇ ਦੇ ਲੋਕਾਂ ਲਈ ਬਹੁਤ ਵੱਡਾ ਨੁਕਸਾਨ ਹੈ।
ਸ੍ਰੀ ਦੱਤਾਤੇ੍ਰਅ ਨੇ ਸ੍ਰੀ ਚੌਟਾਲਾ ਜੀ ਦੇ ਨਾਲ ਆਪਣੇ ਨਿਜੀ ਤਜਰਬੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸੀ, ਉਦੋਂ ਸ੍ਰੀ ਚੌਟਾਲਾ ਜੀ ਹਰਿਆਣਾ ਦੇ ਸੀਐਮ ਸਨ। ਉਨ੍ਹਾਂ ਨੇ ਐਨਸੀਆਰ ਦੇ ਵਿਕਾਸ ਦੇ ਸਬੰਧ ਵਿਚ ਮੇਰੇ ਨਾਲ ਮੁਲਾਕਾਤ ਕੀਤੀ ਸੀ। ਐਨਸੀਆਰ ਵਿਕਾਸ ਬੋਰਡ ਦੀ ਮੀਟਿੰਗ ਦੌਰਾਨ ਸ੍ਰੀ ਚੌਟਾਲਾ ਜੀ, ਜੋ ਇਸ ਦੇ ਮੈਂਬਰ ਵੀ ਸਨ, ਖੇਤਰ ਦੇ ਸੁਨਹਿਰੇ ਵਿਕਾਸ ਦੇ ਬਾਰੇ ਵਿਚ ਆਪਣੇ ਬਹੁਮੁੱਲੇ ਦ੍ਰਿਸ਼ਟੀਕੋਣ ਸੋਾਂਝਾ ਕਰਦੇ ਸਨ। 89 ਸਾਲ ਦੀ ਉਮਰ ਦੇ ਬਾਵਜੂਦ ਵੀ ਸ੍ਰੀ ਚੌਟਾਲਾ ਜੀ ਪਬਲਿਕ ਜੀਵਨ ਵਿਚ ਸਰਗਰਮ ਸਨ।
ਸ੍ਰੀ ਦੱਤਾਤੇ੍ਰਅ ਨੇ ਅੱਜ ਸ੍ਰੀ ਅਭੈ ਚੌਟਾਲਾ ਨਾਲ ਗੱਲ ਕੀਤੀ ਅਤੇ ਸੋਗ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ ਅਤੇ ਉਨ੍ਹਾਂ ਨੇ ਇਸ ਨਾ ਪੂਰੀ ਹੋਣ ਵਾਲੇ ਕਮੀ ਨੂੰ ਸਹਿਨ ਕਰਨ ਦੀ ਸ਼ਕਤੀ ਦੇਣ ਦੇ ਅਰਦਾਸ ਕੀਤੀ। ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਮਰਹੂਮ ਰੁਹ ਨੂੰ ਸ਼ਾਂਤੀ ਮਿਲੇ।