ਚੰਡੀਗੜ੍ਹ, 7 ਫਰਰਵੀ || TC - ਹਰਿਆਣਾ ਦੇ ਜਿਲ੍ਹਾ ਫਰੀਦਾਬਾਦ ਦੇ ਸੂਰਜਕੁੰਡ ਵਿਚ ਪ੍ਰਬੰਧਿਤ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਬਤੌਰ ਮੁੱਖ ਮਹਿਮਾਨ ਮੇਲੇ ਦਾ ਉਦਾਘਟਨ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਸਮਾਜਿਕ, ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅੇਤ ਪਿਛੜਾ ਵਰਗ ਭਲਾਈ ਤੇ ਅੰਤੋਂਦੇਯ ਸੇਵਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਦੀ ਮਾਣਮਈ ਮੌਜੂਦਗੀ ਰਹੀ। ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ 7 ਫਰਵਰੀ ਤੋਂ 23 ਫਰਵਰੀ ਤੱਕ ਚੱਲੇਗਾ, ਜਿਸ ਵਿਚ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਅਤੇ ਕਲਾਕਾਰਾਂ ਦੀ ਵਿਲੱਖਣ ਕਲਾ, ਕ੍ਰਾਫਟ ਅਤੇ ਪ੍ਰਤਿਭਾ ਦੇਖਣ ਨੂੰ ਮਿਲੇਗੀ।
ਉਦਘਾਟਨ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅੱਜ ਦੋ ਬਹੁਤ ੲਤਿਹਾਸਕ ਪ੍ਰਬੰਧਾਂ ਰਾਹੀਂ ਭਾਰਤ ਦੇਸ਼ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇੱਕੇ ਪਾਸੇ ਜਿੱਥੇ, ਪਿਛਲੇ ਹਜਾਰਾਂ ਸਾਲ ਤੋਂ ਭਾਰਤ ਨੂੰ ਏਕਤਾ ਦੇ ਸਵਰੂਪ ਸਭਿਆਚਾਰਕ ਵਿਰਾਸਤ ਦਾ ਅਧਿਆਏ ਲਿਖਣ ਵਾਲੇ ਤੇ ਭਾਰਤ ਨੂੰ ਸਮਾਜਿਕ ਸਮਰਸਤਾ ਅਤੇ ਏਕਤਾ ਦੇ ਧਾਗੇ ਵਿਚ ਬੰਨਣ ਵਾਲੇ ਮਹਾਕੁੰਭ ਦਾ ਪ੍ਰਬੰਧ ਹੋ ਰਿਹਾ ਹੈ। ਉੱਥੇ, ਦੂ੧ੇ ਪਾਸੇ ਭਾਰਤ ਦੀ ਸਾਂਝੀ ਕਲਾਤਮਕ ਵਿਰਾਸਤ ਦਾ ਪ੍ਰਦਰਸ਼ਨ ਕਰਨ ਵਾਲੇ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਦੀ ਅੱਜ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਦਾ ਇਹ ਮੇਲਾ ਸਿਰਫ ਕ੍ਰਾਫਟ ਨੂੰ ਟ੍ਰੇਡ ਕਰਨ ਜਾਂ ਦਿਖਾਉਣ ਦਾ ਮੌਕਾ ਨਹੀਂ ਹੈ, ਸਗੋ ਇਹ ਸ਼ਿਲਪਕਾਰਾਂ ਅਤੇ ਦਸਤਕਾਰਾਂ ਦੀ ਪੁਰਾਤਨ ਪਰੰਪਰਾ ਨੂੰ ਦਰਸ਼ਾਉਣ ਦਾ ਮਹਾਨ ਮੰਚ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਏਕ ਭਾਰਤ-ਸ਼੍ਰੇਸ਼ਠ ਭਾਰਤ ਦਾ ਜੋ ਸਪਨਾ ਅਸੀਂ ਦੇਖ ਰਹੇ ਹਨ, ਇਹ ਮੇਲਾ ਉਸ ਸੰਦੇਸ਼ ਨੂੰ ਸਾਕਾਰ ਕਰਨ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 10-15 ਸਾਲ ਪਹਿਲਾਂ ਭਾਰਤ ਦੀ ਪਹਿਚਾਣ ਪੂਰੇ ਵਿਸ਼ਵ ਵਿਚ ਇੱਕ ਗਰੀਬ ਦੇਸ਼, ਪਿਛੜੇ ਦੇਸ਼ ਦੇ ਰੂਪ ਵਿਚ ਸੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਪਿਛਲੇ 10 ਸਾਲਾਂ ਵਿਚ ਜੋ ਪ੍ਰਗਤੀ ਕੀਤੀ ਹੈ, ਉਸ ਨਾਲ ਇੱਕ ਨਵਾਂ ਸੂਰਜ ਦਾ ਉਦੈ ਹੋਇਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜਿਸ ਤਰ੍ਹਾ ਯੋਜਨਾਵਾਂ ਨੂੰ ਧਰਾਤਲ 'ਤੇ ਉਤਾਰਿਆ ਗਿਆ ਹੈ, ਉਸ ਤੋਂ 23 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਨਿਕਲ ਗਏ ਹਨ। ਅੱਜ ਭਾਰਤ ਦੀ ਪਹਿਚਾਣ ਵਿਸ਼ਵ ਵਿਚ ਸੱਭ ਤੋਂ ਤੇਜੀ ਨਾਲ ਵੱਧਦੀ ਹੋਈ ਅਰਥਵਿਵਸਥਾ ਵਾਲੇ ਦੇਸ਼ ਵਜੋ ਬਣੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਪੂਰੇ ਵਿਸ਼ਵ ਵਿਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵੱਲੋਂ ਕਲਚਰਲ ਕ੍ਰਇਏਟਿਵ ਇਕੋਨਮੀ ਨੂੰ ਅਰਥਵਿਵਸਥਾ ਵਿਚ ਆਰੇਂਜ ਇਕੋਨਾਮੀ ਦੇ ਨਾਂਅ ਨਾਲ ਓਪਚਾਰਿਕ ਰੂਪ ਨਾਲ ਮਾਨਤਾ ਪ੍ਰਦਾਨ ਕੀਤੀ ਹੈ। ਇਹ ਭਾਰਤ ਦੇ ਸ਼ਿਲਪਕਾਰਾਂ, ਦਸਤਕਾਰਾਂ ਤੇ ਹੁਨਰਮੰਦਾਂ ਲਈ ਖੁਸ਼ਕਿਸਮਤ ਮੌਕਾ ਹੈ। ੲਸ ਸਮੇਂ ਵਿਚ ਭਾਰਤ ਦੇ ਹੈਂਡੀਕ੍ਰਾਫਟ ਨੂੰ ਵੀ ਇੱਕ ਨਵਾ ਬਾਜਾਰ ਮਿਲੇ, ਇਸ ਦੀ ਸੰਭਾਵਨਾਵਾਂ ਦਾ ਦਰਵਾਜਾ ਖੁੱਲ ਗਿਆ ਹੈ। ਸੂਰਜਕੁੰਡ ਦਾ ਇਹ ਮੇਲਾ ਇਸ ਦਿਸ਼ਾ ਵਿਚ ਇੱਕ ਵੱਡੇ ਮੰਚ ਵਜੋ ਉਭਰੇਗਾ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਸੈਰ-ਸਪਾਟੇ ਦੇ ਨਾਲ-ਨਾਲ ਜਿਸ ਤਰ੍ਹਾ ਦੇਸੀ ਸੈਰ-ਸਪਾਟਾ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ, ਉਸ ਤੋਂ ਸੈਰ-ਸਪਾਟਾ ਦੇ ਖੇਤਰ ਵਿਚ ਭਾਰਤ ਨੂੰ ਨਵੀਂ ਉਚਾਈਆਂ ਦੇਖਣ ਮਿਲੀਆਂ ੲਨ।
ਹਰਿਆਣਾ ਵਿਚ ਮਾਇਸ (ਮੀਟਿੰਗ, ਇੰਸੇਟਿਵ, ਕਾਨਫ੍ਰੈਂਸ, ਏਗਜੀਬਿਸ਼ਨ) ਟੂਰੀਜਮ ਦੀ ਅਪਾਰ ਸੰਭਾਵਨਾਵਾਂ
ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੈ ਕਿਹਾ ਕਿ ਭਗੋਲਿਕ ਦ੍ਰਿਸ਼ਟੀ ਨਾਲ ਕੌਮੀ ਰਾਜਧਾਨੀ ਦਿੱਲੀ ਦੇ ਕੋਲ ਹੋਣ ਨਾਲ ਹਰਿਆਣਾ ਨੂੰ ਬਹੁਤ ਵੱਡਾ ਲਾਭ ਹੈ ਅਤੇ ਇੱਥੇ ਮਾਇਸ (ਮੀਟਿੰਗ, ਇੰਸੇਟਿਵ, ਕਾਨਫ੍ਰੈਂਸ, ਏਗਜੀਬਿਸ਼ਨ) ਟੂਰੀਜਮ ਦੀ ਅਪਾਰ ਸੰਭਾਵਨਾਵਾਂ ਹਨ, ਜਿਸ ਦਾ ਦੋਹਨ ਹਰਿਆਣਾ ਨੂੰ ਕਰਨਾ ਚਾਹੀਦਾ ਹੈ। ਹਰਿਆਣਾ ਮਾਇਸ ਟੂਰੀਜਮ ਬਹੁਤ ਵੱਡਾ ਸੈਂਟਰ ਬਣ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਡਿਜੀਟਲ ਮਾਰਕਟਿੰਗ ਰਾਹੀਂ ਸੂਰਜਕੁੰਡ ਦੇ ਇਸ ਮੇਲੇ ਦੇ ਸਵਰੂਪ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਸ ਲਈ ਡਿਜੀਟਲ ਮਾਰਕਟਿੰਗ ਲਈ ਨਵੀਂ ਪਹਿਲ ਕਰਨ ਦੀ ਜਰੂਰਤ ਹੈ। ਯੂ-ਟਿਯੂਬਰ, ਫੋਟੋਗ੍ਰਾਫਰਸ ਨੂੰ ਇਸ ਮੇਲੇ ਵਿਚ ਸੱਦਾ ਦਿੱਤਾ ਜਾਵੇ, ਜੋ ਖੁਦ ਇਸ ਮੇਲੇ ਦਾ ਆਕਰਸ਼ਣ ਦੇਖਣ ਅਤੇ ਉਸ ਨੂੰ ਦੇਸ਼-ਦੁਨੀਆ ਤੱਕ ਪਹੁੰਚਾਉਣ। ਇਸ ਨਾਲ ਕਲਾਕਾਰਾਂ, ਦਸਤਕਾਰਾਂ, ਹੁਨਰਮੰਦਾਂ ਦੇ ਜੀਵਨ ਵਿਚ ਬਦਲਾਅ ਲਿਆ ਸਕਦੇ ਹਨ ਅਤੇ ਉਨ੍ਹਾਂ ਦੀ ਆਜੀਵਿਕਾ ਨੂੰ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੀ ਨੌਜੁਆਨ ਪੀੜੀ ਖੁਸ਼ਕਿਸਮਤ ਹੈ, ਜੋ ਬਦਲਦੇ ਹੋਏ ਭਾਂਰਤ ਦੀ ਸਾਕਸ਼ੀ ਬਣ ਰਹੀ ਹੈ। ਭਾਰਤ ਵਿਕਸਿਤ ਹੋਣ ਦੀ ਦਿਸ਼ਾ ਵਿਚ ਵੱਧ ਰਿਹਾ ਹੈ ਅਤੇ ਆਉਣ ਵਾਲੇ 25 ਸਾਲਾਂ ਵਿਚ ਇੱਕ ਵਿਕਸਿਤ ਰਾਸ਼ਟਰ ਬਣ ਜਾਵੇਗਾ। ਨੌਜੁਆਨ ਪੀੜੀ ਨੂੰ ਮਾਣ ਹੋਵੇਗਾ ਕਿ ਉਸ ਨੇ ਭਾਰਤ ਨੂੰ ਵਿਕਸਿਤ ਕਰਨ ਵਿਚ ਆਪਣਾ ਯੋਗਦਾਨ ਦਿੱਤਾ। ਵਿਕਸਿਤ ਭਾਰਤ ਦੇ ਰੱਚਣ ਵਾਲੇ ਅਤੇ ਉਸ ਵਿਕਸਿਤ ਭਾਰਤ ਵਿਚ ਰਹਿਣ ਦੀ ਖੁਸ਼ਕਿਸਮਤੀ ਅੱਜ ਦੀ ਨੌਜੁਆਨ ਪੀੜੀ ਨੂੰ ਮਿਲੇਗਾ।
ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਹਰਿਆਣਾ ਸਮੇਤ ਦੇਸ਼ ਦੀ ਬਣ ਚੁੱਕਾ ਪਹਿਚਾਣ, ''ਵਸੂਧੇਵ ਕੁਟੁੰਬਕਮ'' ਦੀ ਭਾਵਨਾ ਨੂੰ ਕਰ ਰਿਹਾ ਸਾਕਾਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਰਜਕੁੰਡ ਅਤੇ ਸੂਰਜਕੁੰਡ ਦਾ ਇਹ ਕੌਮਾਂਤਰੀ ਕ੍ਰਾਫਟ ਮੇਲਾ ਸਿਰਫ ਹਰਿਆਣਾ ਦੀ ਹੀ ਨਹੀਂ ਸੋਗ ਪੂਰੇ ਦੇਸ਼ ਦੀ ਪਹਿਚਾਣ ਬਣ ਚੁੱਕਾ ਹੈ। ਇਹ ਮੇਲਾ ਸਾਡੀ ''ਵਸੂਧੇਵ ਕੁਟੁੰਬਕਮ'' ਦੀ ਭਾਵਨਾ ਨੂੰ ਵੀ ਸਾਕਾਰ ਕਰਦਾ ਹੈ ਅਤੇ ਕ੍ਰਾਫਟ ਦੇ ਨਾਲ-ਨਾਲ ਸਾਡਾ ਸਭਿਆਚਾਰ ਨੂੰ ਵੀ ਦੁਨੀਆ ਦੇ ਸਾਹਮਣੇ ਰੱਖਣ ਦਾ ਮੌਕਾ ਦਿੰਦਾ ਹੈ। ਉਨ੍ਹਾਂ ਨੇ ਇਸ ਮੇਲੇ ਦੇ ਪ੍ਰਬੰਧ ਦੇ ਲਈ ਹਰਿਆਣਾ ਸੈਰ-ਸਪਾਟਾ ਵਿਭਾਗ, ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ, ਵਸਤਰ, ਸਭਿਆਚਾਰ ਅਤੇ ਵਿਦੇਸ਼ੀ ਮਾਮਲੇ ਮੰਤਰਾਲਿਆਂ ਅਤੇ ਸੂਰਜਕੁੰਡ ਮੇਲਾ ਅਥਾਰਿਟੀ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਇਸ ਮੇਲੇ ਵਿਚ ਇੱਕ ਰਾਜ ਨੂੰ ਥੀਮ ਸਟੇਟ ਅਤੇ ਇੱਕ ਦੇਸ਼ ਨੂੰ ਭਾਗੀਦਾਰੀ ਦੇਸ਼ ਬਣਾਇਆ ਜਾਂਦਾ ਸੀ। ਇਸ ਵਾਰ ਮੇਲੇ ਨੂੰ ਕ੍ਰਾਫਟ ਮਹਾਕੁੰਭ ਦਾ ਆਕਾ ਦੇਣ ਲਈ ਪਹਿਲੀ ਵਾਰ ਮੇਲੇ ਵਿਚ ਦੋ ਸੂਬਿਆਂ-ਉੜੀਸਾ ਅਤੇ ਮੱਧ ਪ੍ਰਦੇਸ਼ ਨੂੰ ਥੀਮ ਸਟੇਟ ਬਣਾਇਆ ਗਿਆ ਹੈ। ਸੱਤ ਦੇਸ਼ਾਂ ਦੇ ਸੰਗਠਨ ਬਿਮਸਸਟੇਕ ਨੂੰ ਵੀ ਭਾਗੀਦਾਰ ਬਣਾਇਆ ਗਿਆ ਹੈ। ਬਿਮਸਟੇਕ ਵਿਚ ਭਾਰਤ, ਨੇਪਾਲ, ਭੁਟਾਨ, ਬੰਗਲਾਦੇਸ਼, ਮਯਾਂਮਾਰ, ਥਾਈਲੈਂਡ ਅਤੇ ਸ੍ਰੀਲੰਕਾ ਸ਼ਾਮਿਲ ਹਨ। ਭਲੇ ਹੀ ਇਹ ਸੱਤ ਵੱਖ-ਵੱਖ ਦੇਸ਼ ਹਨ, ਪਰ ਇਸ ਦਾ ਸਭਿਆਚਾਰ ਵਿਚ ਸਮਾਨਤਾ ਹੈ ਅਤੇ ਅਸੀਂ ਸਾਰਿਆਂ ਲਈ ਇੱਕ-ਦੂਜੇ ਨਾਲ ਜੁੜੇ ਹਨ। ਇੰਨ੍ਹਾਂ ਦੇਸ਼ਾਂ ਦੀ ਕ੍ਰਾਫਟਕਲਾ ਬਹੁਤ ਅਮੀਰ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਸਮੇਂ ਪ੍ਰਯਾਗਰਾਜ ਵਿਚ ਵੀ ਅਧਿਆਤਮਕ ਕ੍ਰਾਫਟ ਦੇ ਪ੍ਰਤੀਕ ਭਾਰਤੀ ਸਭਿਆਚਾਰ , ਪਰੰਪਰਾ ਅਤੇ ਸਭਿਅਤਾ ਦਾ ਮਹਾਨ ਪਰਵ ਮਹਾਕੁੰਭ ਚੱਲ ਰਿਹਾ ਹੈ। ਇਸ ਵਿਚ ਲੱਖਾਂ ਸਾਧੂ-ਸੰਤ ਆਪਣੇ ਸਾਲਾਂ ਦੇ ਤਿਆਗ ਅਤੇ ਤੱਪ ਨਾਲ ਮਨੁੱਖ ਸਮਾਜ ਦੀ ਭਲਾਈ ਨੂੰ ਸਮਰਪਿਤ ਹੁੰਦੇ ਹਨ। ਉੱਥੇ ਹੀ, ਦੂਜੇ ਪਾਸੇ ਇਸ ਕੌਮਾਂਤਰੀ ਕ੍ਰਾਫਟ ਮੇਲੇ ਵਿਚ ਸੈਂਕੜਿਆਂ ਅਜਿਹੇ ਕ੍ਰਾਫਟਕਾਰ ਮੌਜੂਦ ਹਨ, ਜਿਨ੍ਹਾਂ ਨੇ ਸਾਲਾਂ ਦੇ ਅਣਥੱਕ ਯਤਨ ਅਤੇ ਸਾਧਨਾ ਨਾਲ ਆਪਣੀ ਕ੍ਰਾਫਟ ਕਲਾ ਨੂੰ ਨਿਖਾਰਿਆ ਹੈ। ਮਨੁੱਖ-ਜੀਵਨ ਵਿਚ ਕਲਾ, ਸਭਿਆਚਾਰ ਅਤੇ ਸੰਗੀਤ ਦਾ ਬਹੁਤ ਮਹਤੱਵ ਹੈ। ਇਹ ਮੇਲਾ ਵੀ ਇਸੀ ਮਹਤੱਵ ਨੂੰ ਦਿਖਾਉਣ ਵਾਲਾ ਮੰਚ ਹੈ।
ਪਰੰਪਰਾ, ਵਿਰਾਸਤ ਅਤੇ ਸਭਿਆਚਾਰ ਦੀ ਤਿਵੇਣੀ ਹੈ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ
ਮੁੱਖ ਮੰਤਰੀ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਪਿਛਲੇ 37 ਸਾਲਾਂ ਤੋਂ ਸ਼ਿਲਪਕਾਰਾਂ ਅਤੇ ਹੈਂਡਲੂਮਸ ਕਾਰੀਗਰਾਂ ਲਈ ਆਪਣਾ ਹੁਨਰ ਪ੍ਰਦਰਸ਼ਿਤ ਕਰਨ ਦਾ ਬਿਹਤਰੀਨ ਮੰਚ ਰਿਹਾ ਹੈ। ਇਹ ਮੇਲਾ ਪਰੰਪਰਾ, ਵਿਰਾਸਤ ਅਤੇ ਸਭਿਆਚਾਰ ਦੀ ਤ੍ਰਿਵੇਣੀ ਹੈ, ਜੋ ਭਾਰਤ ਦੇ ਹੀ ਨਹੀਂ, ਸਗੋ ਪੂਰੀ ਦੁਨੀਆ ਦੇ ਸੈਨਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਹਰਿਆਣਾ ਸਰਕਾਰ ਸੂਬੇ ਵਿਚ ਸ਼ਿਲਪਕਲਾ ਨੁੰ ਪ੍ਰੋਤਸਾਹਨ ਦੇਣ ਲਈ ਇਸੀ ਤਰ੍ਹਾ ਦੇ ਮੰਚ ਪ੍ਰਦਾਨ ਕਰ ਰਹੀ ਹੈ। ਇਸ ਕ੍ਰਾਫਟ ਮੇਲੇ ਤੋਂ ਇਲਾਵਾ ਜਿਲ੍ਹਾ ਪੱਧਰ 'ਤੇ ਸਰਸ ਮੇਲੇ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਸ਼ਿਲਪਕਾਰਾਂ ਅਤੇ ਬੁਨਕਰਾਂ ਨੂੰ ਆਪਣੀ ਕਲਾਵਾਂ ਦਾ ਪ੍ਰਦਰਸ਼ਣ ਕਰਨ ਦਾ ਮੌਕਾ ਮਿਲਦਾ ਹੈ। ਕੁਰੂਕਸ਼ੇਤਰ ਵਿਚ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਦੇ ਮੌਕੇ 'ਤੇ ਵੀ ਸ਼ਾਨਦਾਰ ਸਰਸ ਮੇਲਾ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਪੂਰੇ ਦੇਸ਼ ਦੇ ਸ਼ਿਲਪਕਾਰ ਸ਼ਾਮਿਲ ਹੁੰਦੇ ਹਨ । ਇਸ ਤੋਂ ਇਲਾਵਾ ਕੌਮਾਂਤਰੀ ਸਰਸਵਤੀ ਮਹੋਤਸਵ 'ਤੇ ਵੀ ਸਰਸ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਮਿੱਟੀ ਕਲਾ ਨੂੰ ਪ੍ਰੋਤਸਾਹਨ ਦੇਣ ਲਈ ਸੂਬੇ ਵਿਚ ਮਿੱਟੀ ਕਲਾ ਬੋਰਡ ਦਾ ਗਠਨ ਕੀਤਾ ਹੈ। ਸ੍ਰੀ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨੀਵਰਸਿਟੀ ਵਿਚ ਵੀ ਪੰਰਪਰਾਗਤ ਕ੍ਰਾਫਟਸ ਵਿਚ ਸਿਖਲਾਈ ਦਿੱਤੀ ਜਾਂਦੀ ਹੈ। ਸ਼ਿਲਪਕਾਰ, ਬੁਨਕਰ, ਕਾਰੀਗਰ ਤੇ ਕਲਾਮਾਰ ਭੈਣਾਂ ਵੱਲੋਂ ਤਿਆਰ ਮਾਲ ਨੂੰ ਵੇਚਣ ਦੀ ਸਹੂਲਤ ਪ੍ਰਦਾਨ ਕਰਨ ਲਈ ਸਵਾਪਨ ਆਜੀਵਿਕਾ ਮਾਰਟ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਜ ਪੱਧਰੀ ਸਵਾਪਨ ਮਾਰਟ ਦੇ ਪ੍ਰਬੰਧ ਤੋਂ ਇਲਾਵਾ ਜਿਲ੍ਹਾ ਪੱਧਰ ਤੇ ਸਬ-ਡਿਵੀਜਨਲ ਪੱਧਰ 'ਤੇ ਵੀ ਸਵਾਪਨ ਆਜੀਵਿਕਾ ਮਾਰਟ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਮਾਰਟ ਸੂਬੇ ਦੇ ਕ੍ਰਾਫਟ ਉਤਪਾਦਾਂ ਦੀ ਪਹਿਚਾਣ ਦਿਵਾਉਣ ਅਤੇ ਹਰਿਆਣਾ ਦੇ ਸਵੈ ਸਹਾਇਤਾ ਸਮੂਹਾਂ ਦੇ ਸਥਾਨਕ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉਤਪਾਦਾਂ ਦੇ ਵੇਚਣ ਦਾ ਮੌਕਾ ਪ੍ਰਦਾਨ ਕਰਨ ਦਾ ਇੱਕੇ ਬਿਹਤਰੀਨ ਮੰਚ ਹੈ। ਕ੍ਰਾਫਟ ਮੇਲੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਨਿਖਾਰਣ ਤੇ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਸਿੱਧੇ ਹੀ ਖਰੀਦਦਾਰਾਂ ਨੂੰ ਵੇਚਣ ਦਾ ਮੌਕਾ ਦਿੰਦੇ ਹਨ। ਨਾਲ ਹੀ ਇਹ ਸੈਰ-ਸਪਾਟਾ ਨੂੰ ਵੀ ਪ੍ਰੋਤਸਾਹਨ ਦਿੰਦੇ ਹਨ।
ਕਲਾ ਨੂੰ ਹੋਰ ਵੱਧ ਨਿਖਾਰਣ ਲਈ ਸ਼ਿਲਪਕਾਰ ਅਧਾੁਨਿਕ ਤਕਨੀਕ ਦੀ ਕਰਨ ਵਰਤੋ
ਸ੍ਰੀ ਨਾਇਬ ਸਿੰਘ ਸੈਣੀ ਨੇ ਮੇਲੇ ਵਿਚ ਮੌਜੂਦ ਸ਼ਿਲਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਲਾ ਨੂੰ ਹੋਰ ਵੱਧ ਨਿਖਾਰਣ ਲਈ ਆਧੁਨਿਕ ਤਕਨੀਕ ਦੀ ਵਰਤੋ ਕਰਨ। ਇਹ ਆਧੁਨਿਕ ਤਕਨੀਕ ਦਾ ਹੀ ਕਮਾਲ ਹੈ ਕਿ ਦੂਰ-ਦਰਾਜ ਵਿਚ ਬੈਠਾ ਇੱਕ ਸ਼ਿਲਪੀ ਅੱਜ ਆਨਲਾਇਨ ਵਿਕਰੀ ਪਲੇਟਫਾਰਮ ਤੋਂ ਆਪਣੇ ਉਤਪਾਦਾਂ ਨੂੰ ਦੁਨੀਆ ਦੇ ਕਿਸੇ ਵੀ ਕੌਨੇ ਵਿਚ ਵੇਚ ਸਕਦਾ ਹੈ। ਇਸ ਤਰ੍ਹਾ ਨਾਲ ਹੈਂਡ ਉਤਪਾਦਾਂ ਦੀ ਡਿਜਾਇਨਿੰਗ ਵਿਚ ਵੀ ਆਧੁਨਿਕ ਤਕਨੀਕ ਦੀ ਵਰਤੋ ਕਰਨ।
ਉਨ੍ਹਾਂ ਨੇ ਕਿਹਾ ਕਿ ਸਭਿਆਤਾਵਾਂ ਸਮਾਗਮ ਅਤੇ ਸਹਿਯੋਗ ਨਾਲ ਖੁਸ਼ਹਾਲ ਹੁੰਦੀਆਂ ਹਨ। ਇਸ ਲਈ ਇਸ ਦਿਸ਼ਾ ਵਿਚ ਦੁਨੀਆ ਦੇ ਦੂ੧ੇ ਸਾਰੇ ਦੇਸ਼ਾਂ ਦੀ ਭਾਗੀਦਾਰੀ ਬੇਹੱਦ ਮਹਤੱਵਪੂਰਨ ਹੈ। ਉਨ੍ਹਾਂ ਆਸ ਵਿਅਕਤ ਕੀਤੀ ਕਿ ਇਸ ਮੇਲੇ ਦਾ ਹੋਰ ਵਿਸਤਾਰ ਹੋਵੇ, ਜਿਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਦੇਸ਼ ਨਾਲ ਆਉਣ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਦੇਸ਼ ਅਤੇ ਵਿਦੇਸ਼ਾਂ ਤੋਂ ਆਏ ਕਲਾਕਾਰ ਅਤੇ ਸੈਨਾਨੀ ਹਰਿਆਣਾ ਦੀ ਮਹਿਮਾਨਨਵਾਜੀ ਦਾ ਇੱਕ ਵੱਖ ਤਜਰਬਾ ਲੈਣ ਕੇ ਜਾਣਗੇ। ਇਹ ਤਜਰਬਾ ਉਨ੍ਹਾਂ ਨੂੰ ਵਾਰ-ਵਾਰ ਹਰਿਆਣਾ ਆਉਣ ਲਈ ਪੇ੍ਰਰਿਤ ਕਰੇਗਾ।
ਸੂਰਜਕੁੰਡ ਦਾ ਮੇਲਾ ਭਾਂਰਤ ਦੀ ਵਿਵਿਧਤਾ ਵਿਚ ਏਕਤਾ ਅਤੇ ਕਲਾ-ਸਭਿਆਚਾਰ ਨੂੰ ਖੁਸ਼ਹਾਲ ਬਨਾਉਣ ਦਾ ਸ਼ਾਨਦਾਰ ਉਦਾਹਰਣ - ਡਾ. ਅਰਵਿੰਦ ਸ਼ਰਮਾ
ਸਮਾਰੋਹ ਵਿਚ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ.ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹਮੇਸ਼ਾ ਕੋਮੀ ਏਕਤਾ ਅਤੇ ਕਲਾ ਸਭਿਆਚਾਰ ਨੂੰ ਖੁਸ਼ਹਾਲ ਬਨਾਉਣ 'ਤੇ ਜੋਰ ਦਿੰਦੇ ਹਨ ਅਤੇ ਸੂਰਜਕੁੰਡ ਦਾ ਇਹ ਮੇਲਾ ਭਾਰਤ ਦੀ ਵਿਵਿਧਤਾ ਵਿਚ ਏਕਤਾ ਨੂੰ ਦਰਸ਼ਾਉਣ ਅਤੇ ਪ੍ਰਧਾਨ ਮੰਤਰੀ ਦੇ ਸਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਸ਼ਾਨਦਾਰ ਉਦਾਹਰਣ ਹੈ। ਉਨ੍ਹਾਂ ਨੇ ਇਸ ਮੇਲੇ ਦੇ ਸਫਲ ਪ੍ਰਬੰਧ ਲਈ ਸੈਰ-ਸਪਾਟਾ ਵਿਭਾਗ ਦੇ ਧਿਕਾਰੀ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ।
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਇਸ ਕ੍ਰਾਫਟ ਮੇਲੇ ਦੇ 2 ਥੀਮ ਸਟੇਟ ਉੜੀਸਾ ਅਤੇ ਮੱਧ ਪ੍ਰਦੇਸ਼ ਹੈ ਅਤੇ ਬਿਮਸਟੇਕ ਦੇ ਦੇਸ਼ਾਂ ਨੇ ਪਾਰਟਨਰ ਦੇਸ਼ ਵਜੋ ਹਿੱਸਾ ਲਿਆ ਹੈ। ਇਸ ਤੋਂ ਇਲਾਵਾ, 51 ਵੱਧ ਦੇਸ਼ ਵਿਚ ਇਸ ਮੇਲੇ ਦਾ ਹਿੱਸਾ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਵਿਕਸਿਤ ਭਾਰਤ ਤੇ ਆਤਮਨਿਰਭਰ ਭਾਰਤ ਦੀ ਕਲਪਣਾ ਨੂੰ ਸਾਕਾਰ ਕਰਨ ਵਿਚ ਵੀ ਵੱਡੀ ਮਹਤੱਵਪੂਰਣ ਭੁਕਿਮਾ ਨਿਭਾ ਰਿਹਾ ਹੈ।