ਚੰਡੀਗੜ੍ਹ, 7 ਫਰਵਰੀ || TC - ਹਰਿਆਣਾ ਦੇ ''ਨੈਸ਼ਨਲ ਇਨਫਾਰਮੇਟਿਕਸ ਸੈਂਟਰ (ਟ੧ਙ) ਵੱਲੋਂ 11 ਫਰਵਰੀ ਨੂੰ ''ਸੁਰੱਖਿਅਤ ਇੰਟਰਨੇਟ ਦਿਵਸ'' ਮਨਾਇਆ ਜਾਵੇਗਾ। ਇਸ ਮੌਕੇ 'ਤੇ ਸੂਬੇ ਦੇ ਨਾਗਰੀਕਾਂ ਅਤੇ ਅਧਿਕਾਰੀਆਂ ਨੂੰ ਸੁਰੱਖਿਅਤ ਇੰਟਰਨੇਟ ਪ੍ਰਧਾਵਾਂ ਬਾਰੇ ਸਿੱਖਿਅਤ ਕਰਨ ਲਈ ਹਰੇਕ ਜ਼ਿਲ੍ਹਾ ਪੱਧਰ 'ਤੇ ਜਾਗਰੂਕਤਾ ਕਾਰਜਸ਼ਾਲਾਵਾਂ ਦਾ ਉਦਘਾਟਨ ਕੀਤਾ ਜਾਵੇਗਾ।
ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਾਰਜਸ਼ਾਲਾਵਾਂ ਸਾਈਬਰ ਸਵੱਛਤਾ ਨੂੰ ਵਾਧਾ ਦੇਣ, ਪ੍ਰਮੁੱਖ ਸਾਈਬਰ ਖਤਰਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਭਾਗੀਦਾਰਾਂ ਨੂੰ ਪ੍ਰਭਾਵੀ ਤੱਕਨੀਕਾਂ ਤੋਂ ਲੈਸ ਕਰਨ 'ਤੇ ਕੇਂਦ੍ਰਿਤ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਹਰ ਸਾਲ '' ਸੁਰੱਖਿਅਤ ਇੰਟਰਨੇਟ ਦਿਵਸ'' ਦੁਨਿਆ ਭਰ ਵਿੱਚ ਫਰਵਰੀ ਦੇ ਦੂੱਜੇ ਮੰਗਲਵਾਰ ਨੂੰ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਵਧਾਈ ਜਾ ਸਕੇ ਅਤੇ ਖ਼ਾਸ ਤੋਰ 'ਤੇ ਬੱਚਿਆਂ, ਔਰਤਾਂ ਅਤੇ ਨੌਜੁਆਨਾਂ ਵਿੱਚਕਾਰ ਇੰਟਰਨੇਟ ਦੀ ਸੁਰੱਖਿਅਤ ਅਤੇ ਜ਼ਿੰਮੇਦਾਰ ਉਪਯੋਗ ਨੂੰ ਵਾਧਾ ਦਿੱਤਾ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਸੁਰੱਖਿਅਤ ਇੰਟਰਨੇਟ ਦਿਵਸ 11 ਫਰਵਰੀ,2025 ਨੂੰ '' ਇੱਕ ਸਾਥ ਬੇਹਤਰ ਇੰਟਰਨੇਟ ਲਈ'' ਥੀਮ ਦੇ ਤਹਿਤ ਮਨਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ(ਝਥ੧ੳਢ) ਵੱਲੋਂ ਇਸ ਦਿਨ ਇੱਕ ਦੇਸ਼ਭਰ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪਹਿਲ ਦਾ ਉਦੇਸ਼ ਵੱਖ ਵੱਖ ਇੰਟਰਨੇਟ ਉਪਭੋਗਤਾ ਨੂੰ ਸੁਰੱਖਿਅਤ ਆਨਲਾਇਲ ਪ੍ਰਥਾਵਾਂ, ਸਾਈਬਰ ਸਵੱਛਤਾ, ਪ੍ਰਮੁੱਖ ਸਾਈਬਰ ਖ਼ਤਰਾਂ ਅਤੇ ਪ੍ਰਭਾਵੀ ਸ਼ਮਨ ਰਣਨੀਤੀਆਂ ਬਾਰੇ ਸਿੱਖਿਅਤ ਕਰਨਾ ਹੈ।