ਸਭਿਆਚਾਰਕ ਸ਼ਾਮ ਵਿਚ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣਪਾਲ ਗੁੱਜਰ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਚੰਡੀਗਡ੍ਹ, 16 ਫਰਵਰੀ || TC - 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਡਟ ਮੇਲੇ ਵਿਚ ਪਿਛਲੀ ਸ਼ਾਮ ਸਭਿਆਚਾਰਕ ਸ਼ਾਮ ਵਿਚ ਪੰਜਾਬੀ ਗਾਇਕੀ ਨਾਲ ਪੂਰਾ ਸੂਰਜਕੁੰਡ ਝੂਮ ਉੱਠਿਆ। ਪੰਜਾਬ ਦੇ ਮੰਨੇ-ਪ੍ਰਮੰਨੇ ਗਾਇਕ ਗੁਰਤਾਜ ਨੇ ਇੱਕ ਤੋਂ ਵੱਧ ਕੇ ਇੱਕ ਬਿਹਤਰੀਨ ਪੰਜਾਬੀ ਗੀਤਾਂ ਦੀ ਪੇਸ਼ਗੀ ਨਾਲ ਪੰਡਾਲ ਵਿਚ ਮੌਜੂਦ ਸਾਰੇ ਦਰਸ਼ਕਾਂ ਵਿਚ ਜੋਸ਼ ਭਰ ਦਿੱਤਾ।
ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣਲਾਲ ਗੁੱਜਰ ਨੇ ਪਿਛਲੇ ਸ਼ਾਮ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਮਲੇ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਪੂਰੇ ਵਿਸ਼ਵ ਵਿਚ ਆਪਣੀ ਪਹਿਚਾਣ ਬਣਾ ਚੁੱਕਾ ਹੈ।ਇਸ ਮੇਲੇ ਨਾਲ ਦੇਸ਼-ਵਿਦੇਸ਼ਾਂ ਦੇ ਸ਼ਿਲਪਕਾਰਾਂ ਨੂੰ ਆਪਣਾ ਹੁਨਰ ਪੇਸ਼ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਅਨੇਕਤਾ ਵਿਚ ਏਕਤਾ ਦੀ ਮਿਸਾਲ ਬਣਿਆ ਇਹ ਮੇਲਾ ਪੂਰੇ ਵਿਸ਼ਵ ਦੇ ਕਲਾਕਾਰਾਂ ਵੱਲੋਂ ਦਿੱਤੀ ਜਾ ਰਹੀ ਸਭਿਆਚਾਰਕ ਪੇਸ਼ਗੀਆਂ ਨਾਲ ਵੀ ਸੈਨਾਨੀਆਂ ਲਈ ਖਿੱਚ ਦਾ ਕੇਂਦਰ ਬਣ ਚੁੱਕਾ ਹੈ।
ਸ੍ਰੀ ਕ੍ਰਿਸ਼ਣਪਾਲ ਗੁੱਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਪੂਰੇ ਦੇਸ਼ ਦੇ ਸ਼ਿਲਪਕਾਰਾਂ ਦੀ ਆਰਥਕ ਤੌਰ 'ਤੇ ਖੁਸ਼ਹਾਲ ਬਨਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਨ। ਉੱਥੇ ਹੀ ਹਰਿਆਣਾ ਸਰਕਾਰ ਵੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਬਿਨ੍ਹਾ ਭੇਦਭਾਵ ਦੇ ਸਮਾਨ ਰੂਪ ਨਾਲ ਵਿਕਾਸ ਕੰਮ ਦੇ ਪੱਥ 'ਤੇ ਵੱਧ ਰਹੀ ਹੈ।
ਮੇਲੇ ਵਿਚ ਸਭਿਆਚਾਰਕ ਸ਼ਾਮ ਵਿਚ ਗੁਰਤਾਜ ਦੀ ਪੰਜਾਬੀ ਮਿਊਜਿਕ ਬੀਟ 'ਤੇ ਪੰਡਾਲ ਵਿਚ ਮੌਜੂਦ ਨੌਜੁਆਨ ਦੇਰ ਰਾਤ ਤੱਕ ਝੂਮਦੇ ਰਹੇ। ਉਨ੍ਹਾਂ ਨੇ ਇੱਕ ਤੋਂ ਇੱਕ ਵੱਧ ਕੇ ਪੰਜਾਬੀ ਗੀਤਾਂ ਦੀ ਸ਼ਾਨਦਾਰ ਪੇਸ਼ਗੀਆਂ ਦਿੱਤੀਆਂ। ਮਿੱਤਰਾ ਦੇ ਨਾਲ ਧੋਖਾ ਨਹੀਂ ਕਮਾਈ ਦਾ, ਅਸੀਂ ਮਰਗੇ ਨੀ ਓਏ ਓਏ,, ਮਿੱਤਰਾਂ ਦਾ ਨਾਂਅ ਚਲਦਾ, ਕੋਕਾ ਤੇਰਾ ਕੁੱਝ-ਕੁੱਝ ਕਹਿੰਦਾ ਦੀ ਕੋਕਾ ਅਤੇ ਗੁੜ ਨਾਲੋ ਇਸ਼ਕ ਮਿੱਠਾ ਆਦਿ ਮਨ ਮੋਹਕ ਪੰਜਾਬੀ ਗੀਤਾਂ 'ਤੇ ਸੈਨਾਨੀ ਦੇਰ ਸ਼ਾਮ ਤੱਕ ਨੱਚਦੇ ਰਹੇ।
ਸਭਿਆਚਾਰਕ ਸ਼ਾਮ ਵਿਚ ਪੰਜਾਬੀ ਸਿੰਗਰ ਗੁਰਤਾਜ ਨੇ ਸੂਰਜਕੁੰਡ ਕੌਮਾਂਤਰੀ ਮੇਲੇ ਵਿਚ ਸੱਦਣ ਲਈ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਮੰਚ ਰਾਹੀਂ ਅੱਜ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਹਰਿਆਣਾ ਸਰਕਾਰ ਭਾਰਤੀ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣੀ ਅਮੁੱਲ ਭੁਕਿਮਾ ਨਿਭਾਉਂਦੇ ਹੋਏ ਦੇਸ਼ ਦੁਨੀਆ ਤੱਕ ਸਕਾਰਾਤਮਕ ਸੰਦੇਸ਼ ਦੇ ਰਹੀ ਹੈ।