ਚੰਡੀਗੜ੍ਹ, 17 ਫਰਵਰੀ || TC - ਰਾਜਸਥਾਨ ਦੇ ਉਦੈਪੁਰ ਵਿੱਚ 18 ਅਤੇ 19 ਫਰਵਰੀ,2025 ਨੂੰ ਦੋ ਦਿਨਾਂ ਦਾ ਅਖਿਲ ਭਾਰਤੀ '' ਜਲ ਸੁਰੱਖਿਅਤ ਰਾਸ਼ਟਰ'' ਵਿਸ਼ੇ 'ਤੇ ਕੌਮੀ ਕਾਂਫ੍ਰੈਂਸ ਆਯੋਜਿਤ ਹੋਵੇਗੀ। ਇਸ ਕਾਂਫ੍ਰੈਂਸ ਵਿੱਚ ਦੇਸ਼ ਦੇ ਸਾਰੇ ਰਾਜਿਆਂ ਦੇ ਜਨ ਸਿਹਤ ਇੰਜਨੀਅਰਿੰਗ ਮੰਤਰੀਆਂ ਨਾਲ ਹਰਿਆਣਾ ਦੇ ਜਨ ਸਿਹਤ ਇੰਜਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਹਿੱਸਾ ਲੈਣਗੇੇ।
ਇਹ ਕਾਂਫ੍ਰੈਂਸ 2047 ਵਿਕਸਿਤ ਭਾਰਤ ਦੇ ਪਰਿਪੇਖ ਵਿੱਚ ਰੱਖੀ ਗਈ ਹੈ। ਕਾਂਫ੍ਰੈਂਸ ਰਾਹੀਂ ਜਲ ਸਥਿਰਤਾ ਅਤੇ ਸੁਰੱਖਿਆ ਦੇ ਮਹੱਤਵਪੁਰਨ ਮੁੱਦਿਆਂ 'ਤੇ ਰਾਜਿਆਂ ਨਾਲ ਵਿਚਾਰ ਵਟਾਂਦਰਾਂ ਕੀਤੀ ਜਾਵੇਗੀ। ਇਸ ਦੇ ਇਲਾਵਾ, ਹਰ ਘਰ ਨਲ, ਹਰ ਘਰ ਜਲ, ਜਲ ਜੀਵਨ ਮਿਸ਼ਨ ਦੇ ਵਿਸਥਾਰ, 100 ਫੀਸਦੀ ਉਪਚਾਰਿਤ ਗੰਦੇ ਪਾਣੀ ਦਾ ਦੁਬਾਰਾ ਉਪਯੋਗ ਕਰਨ, ਹਰਿਆਣਾ ਸੂਬੇ ਵਿੱਚ ਅਮ੍ਰਿਤ-2 ਯੋਜਨਾ ਦੇ ਤਹਿਤ ਚੌਣ ਕੀਤੇ ਗਏ 44 ਸ਼ਹਿਰਾਂ ਵਿੱਚ 5-ਸਿਤਾਰਾ ਰੇਟਿੰਗ ਨਾਲ ਊਰਜਾ ਕੁਸ਼ਲ ਪੰਪਿੰਗ ਉਪਕਰਨ ਲਗਾਉਣ ਅਤੇ 2047 ਤੱਕ ਜਲ ਸੁਰੱਖਿਅਤ ਰਾਜ ਦਾ ਟੀਚਾ ਪ੍ਰਾਪਤ ਕਰਨ ਜਿਵੇਂ ਗੰਭੀਰ ਮੁੱਦਿਆਂ 'ਤੇ ਸਕਾਰਾਤਮਕ ਚਰਚਾ ਕੀਤੀ ਜਾਵੇਗੀ।