ਚੰਡੀਗੜ੍ਹ, 20 ਫਰਵਰੀ || TC - ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਸ਼ਹਿਰੀ ਸਥਾਨਕ ਨਿਗਮ ਚੋਣ ਦੇ ਮੱਦੇਨਜਰ 24 ਫਰਵਰੀ ਸੋਮਵਾਰ ਨੁੰ 12 ਵਜੇ ਚੋਣ ਸਦਨ ਪੰਚਕੂਲਾ ਵਿਚ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਚੋਣ ਜਾਬਤਾ ਦੀ ਪਾਲਣਾ, ਚੋਣਾਂ ਨੂੰ ਸ਼ਾਂਤੀਪੂਰਣ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਾਉਣ ਆਦਿ ਦੇ ਬਾਰੇ ਵਿਚ ਵਿਚਾਰ ਪੂਰਵਕ ਚਰਚਾ ਕੀਤੀ ਜਾਵੇਗੀ।