Thursday, April 03, 2025 English हिंदी
ਤਾਜ਼ਾ ਖ਼ਬਰਾਂ
USTR ਨੇ ਰਾਸ਼ਟਰਪਤੀ ਟਰੰਪ ਨੂੰ ਗਲੋਬਲ ਟੈਰਿਫ 'ਤੇ ਸਾਲਾਨਾ ਰਿਪੋਰਟ ਸੌਂਪੀਭਾਰਤ-ਅਮਰੀਕਾ ਵਪਾਰਕ ਸਬੰਧ ਗੁੰਝਲਦਾਰ ਟੈਰਿਫ ਅਲਾਈਨਮੈਂਟ ਦਾ ਸਾਹਮਣਾ ਕਰ ਰਹੇ ਹਨ: ਰਿਪੋਰਟਆਟੋਮੇਕਰਾਂ ਨੇ ਮਾਰਚ ਵਿੱਚ ਭਾਰਤ ਵਿੱਚ ਲਚਕੀਲੇ ਅਰਥਚਾਰੇ ਦੇ ਵਿਚਕਾਰ SUV ਦੀ ਵਿਕਰੀ ਵਿੱਚ ਤੇਜ਼ੀ ਦਰਜ ਕੀਤੀਬੀਜਿੰਗ ਦੇ ਫੌਜੀ ਅਭਿਆਸਾਂ ਤੋਂ ਬਾਅਦ ਤਾਈਵਾਨ ਨੇ ਕਿਹਾ ਕਿ ਚੀਨ ਦੀਆਂ ਭੜਕਾਹਟਾਂ ਖੇਤਰੀ ਸ਼ਾਂਤੀ ਲਈ ਖ਼ਤਰਾ ਹਨਗੁਜਰਾਤ ਦੇ ਡੀਸਾ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ 7 ​​ਮੌਤਾਂ, ਬਚਾਅ ਕਾਰਜ ਜਾਰੀਵੈਗਨਰ ਨੇ ਪਲੰਕੇਟ ਸ਼ੀਲਡ ਜਿੱਤ ਦੇ ਨਾਲ ਨਿਊਜ਼ੀਲੈਂਡ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈ ਲਿਆਇਥੋਪੀਆ ਨੇ 10 ਲੱਖ ਜੋਖਮ ਵਾਲੇ ਲੋਕਾਂ ਲਈ ਹੈਜ਼ਾ ਟੀਕਾਕਰਨ ਸ਼ੁਰੂ ਕੀਤਾराजस्थान में कमर्शियल एलपीजी सिलेंडर की कीमत में 40.50 रुपये की कमीਰਾਜਸਥਾਨ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 40.50 ਰੁਪਏ ਦੀ ਕਮੀਗੋਲਡਮੈਨ ਸੈਕਸ ਨੇ ਬੀਐਸਈ ਲਈ ਉੱਜਵਲ ਭਵਿੱਖ ਦੀ ਭਵਿੱਖਬਾਣੀ ਕੀਤੀ ਹੈ ਕਿਉਂਕਿ ਸੇਬੀ ਇੰਡੈਕਸ ਵਿਕਲਪ ਬਾਜ਼ਾਰ ਨੂੰ ਮੁੜ ਆਕਾਰ ਦਿੰਦਾ ਹੈ

ਰਾਸ਼ਟਰੀ

ਖੇਡ ਨਰਸਰੀਆਂ ਨੂੰ ਹੋਰ ਵੱਧ ਸ਼ਸ਼ਕਤ ਬਣਾਇਆ ਜਾਵੇਗਾ, ਤਾਂ ਜੋ ਸਾਡੇ ਖਿਡਾਰੀ ਵੱਧ ਮੈਡਲ ਜਿੱਤਣ - ਖੇਡ ਮੰਤਰੀ ਗੌਰਵ ਗੌਤਮ

ਚੰਡੀਗੜ੍ਹ, 20 ਫਰਵਰੀ || TC - ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ। ਸਾਡੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿਚ ਹੋਰ ਵੱਧ ਮੈਡਲ ਜਿੱਤਣ ਇਸ ਲਈ ਖਿਡਾਰੀਆਂ ਨੂੰ ਹੋਰ ਵੱਧ ਖੇਡ ਸਹੂਲਤਾਂ ਮਹੁਇਆ ਕਰਾਈ ਜਾਣਗੀਆਂ। ਖੇਡ ਨਰਸਰੀਆਂ ਹੋਰ ਪ੍ਰਭਾਵੀ ਤੇ ਸ਼ਸ਼ਕਤ ਬਣਾਇਆ ਜਾਵੇਗਾ। ਇਸ ਲੜੀ ਵਿਚ ਖੇਡ ਨਰਸਰੀਆਂ ਵਿਚ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਹੋਵੇਗੀ ਅਤੇ ਹਾਜਿਰੀ ਪੂਰੀ ਹੋਣ 'ਤੇ ਯੋਗ ਖਿਡਾਰੀਆਂ ਤੱਕ ਲਾਭ ਪਹੁੰਚੇਗਾ। ਫਿਲਹਾਲ ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਸਟੇਡੀਅਮ ਦੀ ਨਰਸਰੀ ਦੇ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਸ਼ੁਰੂ ਕਰਵਾਈ ਜਾਵੇਗੀ ਅਤੇ ਇਸ ਵਿਚ ਸਫਲਤਾ ਮਿਲਣ 'ਤੇ ਸੂਬੇ ਦੇ ਹੋਰ ਸਟੇਡੀਅਮਾਂ ਤੇ ਖੇਡ ਨਰਸਰੀ ਵਾਲੇ ਸਕੂਲਾਂ ਵਿਚ ਬਾਇਓਮੈਟ੍ਰਿਕ ਦੇ ਖਿਡਾਰੀਆਂ ਦੀ ਹਾਜਿਰੀ ਸ਼ੁਰੂ ਕੀਤੀ ਜਾਵੇਗੀ।

          ਉਹ ਅੱਜ ਇੱਥੇ ਸਿਵਲ ਸਕੱਤਰੇਤ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਖਿਡਾਰੀਆਂ ਦਾ ਇੰਸ਼ੋਰੇਂਸ ਕਰਵਾਇਆ ਜਾਵੇਗਾ, ਤਾਂ ਜੋ ਚੋਟਿਲ ਹੋਣ 'ਤੇ ਉਹ ਠੀਕ ਤਰ੍ਹਾ ਨਾਲ ਆਪਣਾ ਇਲਾਜ ਕਰਵਾ ਸਕਣ ਅਤੇ ਲਗਾਤਾਰ ਅਭਿਆਸ ਕਰ ਸੂਬੇ ਲਈ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੈਡਲ ਜਿੱਤ ਸਕਣ।

          ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ਦੇ ਸਟੇਡੀਅਮਾਂ ਤੇ ਬਲਾਕ ਪੱਧਰ 'ਤੇ ਬਣਾਏ ਗਏ ਰਾਜੀਵ ਗਾਂਧੀ ਖੇਡ ਸਟੇਡੀਅਮਾਂ ਨੂੰ ਵਧੀਆ ਬਣਾਇਆ ਜਾਵੇਗਾ। ਖੇਡ ਦੇ ਮੈਦਾਨਾਂ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਭਵਨਾਂ ਦੀ ਮੁਰੰਮਤ ਦਾ ਕੰਮ ਸੁਚਾਰੂ ਰੂਪ ਨਾਲ ਕਰਵਾਇਆ ਜਾਵੇਗਾ। ਇਸ ਦੇ ਲਈ ਖੇਡ ਵਿਭਾਗ ਦੀ ਇੰਜੀਨੀਅਰਿੰਗ ਵਿੰਗ ਨੂੰ ਮਜਬੂਤ ਕੀਤਾ ਜਾਵੇਗਾ। ਐਸਡੀਓ ਤੇ ਜੇਈ ਦੀ ਭਰਤੀ ਕਰਵਾਈ ਜਾਵੇਗੀ, ਤਾਂ ਜੋ ਸਟੇਡੀਅਮਾਂ ਵਿਚ ਬਨਣ ਵਾਲੇ ਮਲਟੀਪਰਪਜ ਹਾਲ ਤੇ ਹੋਰ ਭਵਨਾਂ ਦੇ ਨਿਰਮਾਣ ਵਿਚ ਦੇਰੀ ਨਾ ਆਵੇ।

          ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੋਨੀਪਤ ਵਿਚ ਕੁਸ਼ਤੀ ਅਤੇ ਪਾਣੀਪਤ ਵਿਚ ਬਾਕਸਿੰਗ ਦੀ ਐਕਸੀਲੈਂਸੀ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਖਿਡਾਰੀਆਂ ਦੇ ਰਹਿਣ ਲਈ ਹੋਸਟਲ ਦੀ ਵਿਵਸਥਾ ਰਹੇਗੀ। ਇਸ ਨਾਲ ਖਿਡਾਰੀਆਂ ਨੂੰ ਅਭਿਆਸ ਕਰਨ ਵਿਚ ਸਹੂਲਿਅਤ ਰਹੇਗੀ।

          ਉਨ੍ਹਾਂ ਨੇ ਕਿਹਾ ਕਿ ਮਾਰਸ਼ਲ ਆਰਟਸ ਨੁੰ ਪ੍ਰੋਤਸਾਹਨ ਦੇਣ ਲਈ ਯਮੁਨਾਨਗਰ ਵਿਚ ਬੰਦਾ ਸਿੰਘ ਬਹਾਦੁਰ ਮਾਰਸ਼ਲ ਆਰਟਸ ਸਕੂਲ ਦਾ ਨਿਰਮਾਣ ਕਰਵਾਇਆ ਜਾਵੇਗਾ।

          ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਨਿਰਦੇਸ਼ ਦਿੱਤੇ ਕਿ ਖੇਡ ਡਾਇਰੈਕਟ ਤੇ ਡਿਪਟੀ ਡਾਇਰੈਕਟਰ ਜਿਲ੍ਹਾ ਵਿਚ ਜਾ ਕੇ ਖੇਡ ਸਟੇਡੀਅਮਾਂ ਦੀ ਗਰਾਊਂਡ ਰਿਪੋਰਟ ਤਿਆਰ ਕਰਨ ਅਤੇ ਉਸੀ ਦੇ ਹਿਸਾਬ ਨਾਲ ਉੱਥੇ ਖੇਡਾਂ ਦੀ ਸਮੱਗਰੀ ਤੇ ਹੋਰ ਸਰੋਤਾਂ ਦੀ ਵਿਵਸਥਾ ਕਰਵਾਉਣ। ਇਸ ਦੇ ਖਿਡਾਰੀਆਂ ਦਾ ਅਭਿਆਸ ਕਰਵਾਉਣ ਵਿਚ ਲਾਪ੍ਰਵਾਹੀ ਵਰਤਣ ਵਾਲੇ ਖੇਡ ਕੋਚਾਂ ਦੀ ਵੀ ਸੂਚੀ ਤਿਆਰ ਕੀਤੀ ਜਾਵੇ।

          ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪੂਰੀ ਤਿਆਰੀ ਕਰ ਕੇ ਸਾਲਾਨਾ ਖੇਡ ਕੈਲੇਂਡਰ ਬਣਾਇਆ ੧ਾਵੇ। ਜਿਸ ਵੀ ਜਿਲ੍ਹੇ ਵਿਚ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਹੈ ਉੱਥੇ ਇੱਕ ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ, ਤਾਂ ਜੋ ਮੁਕਾਬਲੇ ਵਿਚ ਸ਼ਿਰਕਤ ਕਰਨ ਜਾਂ ਖਿਡਾਰੀਆਂ ਦੀ ਅਸਹੂਲਤ ਨਾ ਹੋਵੇ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ 3 ਤੋਂ 5 ਮਾਰਚ ਨੂੰ ਪੰਚਕੂਲਾ ਵਿਚ ਰਾਜ ਪੱਧਰੀ ਯੋਗ ਮੁਕਾਬਲੇ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ 1000 ਤੋਂ 1500 ਖਿਡਾਰੀਆਂ ਸ਼ਿਰਕਤ ਕਰਣਗੇ।

          ਮੀਟਿੰਗ ਵਿਚ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਖੇਡ ਨਿਦੇਸ਼ਕ ਰਾਜੀਵ ਵਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਭਾਰਤ-ਅਮਰੀਕਾ ਵਪਾਰਕ ਸਬੰਧ ਗੁੰਝਲਦਾਰ ਟੈਰਿਫ ਅਲਾਈਨਮੈਂਟ ਦਾ ਸਾਹਮਣਾ ਕਰ ਰਹੇ ਹਨ: ਰਿਪੋਰਟ

ਗੋਲਡਮੈਨ ਸੈਕਸ ਨੇ ਬੀਐਸਈ ਲਈ ਉੱਜਵਲ ਭਵਿੱਖ ਦੀ ਭਵਿੱਖਬਾਣੀ ਕੀਤੀ ਹੈ ਕਿਉਂਕਿ ਸੇਬੀ ਇੰਡੈਕਸ ਵਿਕਲਪ ਬਾਜ਼ਾਰ ਨੂੰ ਮੁੜ ਆਕਾਰ ਦਿੰਦਾ ਹੈ

ਗਲੋਬਲ ਟੈਰਿਫ ਯੁੱਧ ਦੇ ਖ਼ਤਰੇ ਦੇ ਬਾਵਜੂਦ ਭਾਰਤੀ ਕੰਪਨੀਆਂ ਸਥਿਰ ਜ਼ਮੀਨ 'ਤੇ ਕਾਬਜ਼ ਹਨ: ਰਿਪੋਰਟ

ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਾਰੋਬਾਰਾਂ ਲਈ ਰਾਹਤ 41 ਰੁਪਏ ਦੀ ਕਟੌਤੀ

FY26 ਸ਼ੁਰੂ ਹੁੰਦੇ ਹੀ ਭਾਰਤੀ ਸਟਾਕ ਮਾਰਕੀਟ ਸ਼ੁਰੂਆਤੀ ਘਾਟੇ ਤੋਂ ਉਭਰਿਆ

ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਵਿਚਕਾਰ ਪ੍ਰਚੂਨ ਨਿਵੇਸ਼ਕਾਂ ਦੁਆਰਾ ਮੰਗ ਨੂੰ ਅੱਗੇ ਵਧਾਉਣ ਨਾਲ ਸੋਨੇ ਦੀਆਂ ਕੀਮਤਾਂ ਨਵੇਂ ਸਿਖਰ 'ਤੇ ਪਹੁੰਚ ਗਈਆਂ

ਅਪ੍ਰੈਲ ਦੀ ਸ਼ੁਰੂਆਤ ਨਿਵੇਸ਼ਕਾਂ ਦੀ ਭਾਵਨਾ ਲਈ ਮਹੱਤਵਪੂਰਨ ਹੈ, ਮੁੱਖ ਆਰਥਿਕ ਅੰਕੜਿਆਂ ਦੇ ਵਿਚਕਾਰ: ਰਿਪੋਰਟ

ਨਿਫਟੀ ਅਤੇ ਸੈਂਸੈਕਸ ਦਾ ਸੰਭਾਵੀ ਵਾਧਾ ਵਿੱਤੀ ਸਾਲ 26 ਵਿੱਚ ਮਜ਼ਬੂਤ ​​ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ: ਰਿਪੋਰਟ

ਕਿਰਾਏ ਦੇ ਵਾਧੇ ਲਈ ਏਸ਼ੀਆ-ਪ੍ਰਸ਼ਾਂਤ ਦੇ ਚੋਟੀ ਦੇ 10 ਬਾਜ਼ਾਰਾਂ ਵਿੱਚ ਦਿੱਲੀ-ਐਨਸੀਆਰ, ਮੁੰਬਈ, ਬੰਗਲੁਰੂ ਸ਼ਾਮਲ ਹਨ

ਭਾਰਤੀ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਸਕਾਰਾਤਮਕ ਭਾਵਨਾ ਦੇਖਣ ਨੂੰ ਮਿਲ ਰਹੀ ਹੈ: ਮਾਹਰ