ਚੰਡੀਗੜ੍ਹ, 20 ਫਰਵਰੀ || TC - ਹਰਿਆਣਾ ਦੇ ਨਵੇਂ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੈ ਅੱਜ ਆਪਣਾ ਕਾਰਜਭਾਰ ਗ੍ਰਹਿਣ ਕਰ ਲਿਆ।
ਉਹ ਆਮ ਪ੍ਰਸਾਸ਼ਨ, ਮਨੁੱਖ ਸੰਸਾਧਨ, ਪਰਸੋਨਲ ਅਤੇ ਸਿਖਲਾਈ, ਸੰਸਦੀ ਮਾਮਲੇ ਅਤੇ ਵਿਜੀਲੈਂਸ ਵਿਭਾਗ ਦੇ ਮੁੱਖ ਸਕੱਤਰ ਦੇ ਨਾਲ-ਨਾਲ ਪਲਾਨ ਕੋਰਡੀਨੇਸ਼ਨ ਦੇ ਪ੍ਰਭਾਰੀ ਸਕੱਤਰ ਦਾ ਕੰਮ ਵੀ ਦੇਖਣਗੇ। ਨਾਲ ਹੀ, ਸ੍ਰੀ ਰਸਤੋਗੀ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।