Thursday, April 03, 2025 English हिंदी
ਤਾਜ਼ਾ ਖ਼ਬਰਾਂ
USTR ਨੇ ਰਾਸ਼ਟਰਪਤੀ ਟਰੰਪ ਨੂੰ ਗਲੋਬਲ ਟੈਰਿਫ 'ਤੇ ਸਾਲਾਨਾ ਰਿਪੋਰਟ ਸੌਂਪੀਭਾਰਤ-ਅਮਰੀਕਾ ਵਪਾਰਕ ਸਬੰਧ ਗੁੰਝਲਦਾਰ ਟੈਰਿਫ ਅਲਾਈਨਮੈਂਟ ਦਾ ਸਾਹਮਣਾ ਕਰ ਰਹੇ ਹਨ: ਰਿਪੋਰਟਆਟੋਮੇਕਰਾਂ ਨੇ ਮਾਰਚ ਵਿੱਚ ਭਾਰਤ ਵਿੱਚ ਲਚਕੀਲੇ ਅਰਥਚਾਰੇ ਦੇ ਵਿਚਕਾਰ SUV ਦੀ ਵਿਕਰੀ ਵਿੱਚ ਤੇਜ਼ੀ ਦਰਜ ਕੀਤੀਬੀਜਿੰਗ ਦੇ ਫੌਜੀ ਅਭਿਆਸਾਂ ਤੋਂ ਬਾਅਦ ਤਾਈਵਾਨ ਨੇ ਕਿਹਾ ਕਿ ਚੀਨ ਦੀਆਂ ਭੜਕਾਹਟਾਂ ਖੇਤਰੀ ਸ਼ਾਂਤੀ ਲਈ ਖ਼ਤਰਾ ਹਨਗੁਜਰਾਤ ਦੇ ਡੀਸਾ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ 7 ​​ਮੌਤਾਂ, ਬਚਾਅ ਕਾਰਜ ਜਾਰੀਵੈਗਨਰ ਨੇ ਪਲੰਕੇਟ ਸ਼ੀਲਡ ਜਿੱਤ ਦੇ ਨਾਲ ਨਿਊਜ਼ੀਲੈਂਡ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈ ਲਿਆਇਥੋਪੀਆ ਨੇ 10 ਲੱਖ ਜੋਖਮ ਵਾਲੇ ਲੋਕਾਂ ਲਈ ਹੈਜ਼ਾ ਟੀਕਾਕਰਨ ਸ਼ੁਰੂ ਕੀਤਾराजस्थान में कमर्शियल एलपीजी सिलेंडर की कीमत में 40.50 रुपये की कमीਰਾਜਸਥਾਨ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 40.50 ਰੁਪਏ ਦੀ ਕਮੀਗੋਲਡਮੈਨ ਸੈਕਸ ਨੇ ਬੀਐਸਈ ਲਈ ਉੱਜਵਲ ਭਵਿੱਖ ਦੀ ਭਵਿੱਖਬਾਣੀ ਕੀਤੀ ਹੈ ਕਿਉਂਕਿ ਸੇਬੀ ਇੰਡੈਕਸ ਵਿਕਲਪ ਬਾਜ਼ਾਰ ਨੂੰ ਮੁੜ ਆਕਾਰ ਦਿੰਦਾ ਹੈ

ਸੀਮਾਂਤ

ਲੋਕ ਸੰਪਰਕ ਵਿਭਾਗ ਵੱਲੋਂ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਧਾਰਮਿਕ ਸਮਾਗਮ ਤੇ ਲੰਗਰ

ਚੰਡੀਗੜ੍ਹ, 5 ਮਾਰਚ || TC - ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਅਤੇ ਲੰਗਰ ਲਗਾਇਆ ਗਿਆ।

ਪੰਜਾਬ ਸਿਵਲ ਸਕੱਤਰੇਤ ਦੀ ਬੈਕਸਾਈਡ ਪਾਰਕਿੰਗ ਵਿੱਚ ਕਰਵਾਏ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ਼੍ਰੀ ਗਣੇਸ਼ ਪੂਜਨ ਤੋਂ ਕੀਤੀ ਗਈ। ਇਸ ਉਪਰੰਤ ਸ਼ਿਵ ਪੁਰੋਹਿਤ ਜੰਗਮ ਜਗਮੇਸ਼ਵਰ ਦੀ ਜੰਗਮ ਮੰਡਲੀ ਨੇ ਆਪਣੇ ਵਿਲੱਖਣ ਤੇ ਰਵਾਇਤੀ ਅੰਦਾਜ਼ ਵਿੱਚ ਸ਼ਿਵ-ਪਾਰਵਰਤੀ ਵਿਆਹ ਦੀ ਮਹਿਮਾ ਦਾ ਗੁਣਗਾਣ ਕੀਤਾ। ਮੰਡਲੀ ਵੱਲੋਂ ਭਗਵਾਨ ਸ਼ਿਵ ਜੀ ਮਹਾਰਾਜ ਦੀ ਉਸਤਤ ਵਿੱਚ ਕੀਤੇ ਭਜਨ ਗਾਇਨ ਨੂੰ ਸ਼ਿਵ ਭਗਤਾਂ ਨੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸੁਣਿਆ। ਧਾਰਮਿਕ ਸਮਾਗਮ ਦਾ ਸਮਾਪਨ ਸ਼ਿਵ ਆਰਤੀ ਨਾਲ ਕੀਤਾ ਗਿਆ।

ਸਮਾਗਮ ਦੌਰਾਨ ਸੰਗਤ ਲਈ ਸੰਗਤ ਤੱਕ ਦੁੱਧ ਦਾ ਅਤੁੱਟ ਲੰਗਰ ਅਤੇ ਮਠਿਆਈਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਹਾਜ਼ਰੀ ਲਗਾਈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਸ੍ਰੀ ਆਦਿਲ ਆਜ਼ਮੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਸ੍ਰੀ ਵਿਮਲ ਕੁਮਾਰ ਸੇਤੀਆ ਤੇ ਵਧੀਕ ਡਾਇਰੈਕਟਰ ਸ੍ਰੀ ਸੰਦੀਪ ਸਿੰਘ ਗਾੜ੍ਹਾ ਨੇ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਵਾਈਸ ਕਪਤਾਨ ਹਾਰਦਿਕ ਸਿੰਘ ਤੇ ਖਿਡਾਰੀ ਗੁਰਜੰਟ ਸਿੰਘ (ਦੋਵੇਂ ਓਲੰਪਿਕਸ ਮੈਡਲਿਸਟ) ਨੇ ਵੀ ਹਾਜ਼ਰੀ ਲਗਾਈ। ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀ ਅਤੇ ਮੀਡੀਆ ਕਰਮੀਆਂ ਵੱਲੋਂ ਉਤਸ਼ਾਹਪੂਰਵਕ ਸੇਵਾ ਕੀਤੀ ਗਈ।

ਇਸ ਮੌਕੇ ਪੰਜਾਬ ਸਿਵਲ ਸਕੱਤਰੇਤ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਪੰਜਾਬ ਵਿਧਾਨ ਸਭਾ ਦੇ ਮੁਲਾਜ਼ਮ ਵੀ ਹਾਜ਼ਰ ਹੋਏ।

Have something to say? Post your comment

ਪ੍ਰਚਲਿਤ ਟੈਗਸ

ਹੋਰ ਸੀਮਾਂਤ ਖ਼ਬਰਾਂ

ਗੁਜਰਾਤ ਦੇ ਡੀਸਾ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ 7 ​​ਮੌਤਾਂ, ਬਚਾਅ ਕਾਰਜ ਜਾਰੀ

राजस्थान में कमर्शियल एलपीजी सिलेंडर की कीमत में 40.50 रुपये की कमी

ਰਾਜਸਥਾਨ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 40.50 ਰੁਪਏ ਦੀ ਕਮੀ

ਵਧਦੇ ਤਾਪਮਾਨ ਦੇ ਵਿਚਕਾਰ, ਚੱਕਰਵਾਤੀ ਸਰਕੂਲੇਸ਼ਨ ਤਾਮਿਲਨਾਡੂ ਵਿੱਚ ਮੀਂਹ ਲਿਆ ਸਕਦਾ ਹੈ

ਰਾਜਸਥਾਨ ਵਿੱਚ ਫੈਕਟਰੀ ਵਿੱਚੋਂ ਗੈਸ ਲੀਕ; ਮਾਲਕ ਦੀ ਮੌਤ, 40 ਹਸਪਤਾਲ ਵਿੱਚ ਭਰਤੀ

ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ, 15 ਕਿਲੋ ਹੈਰੋਇਨ ਜ਼ਬਤ ਕੀਤੀ

ਮੌਸਮ ਵਿਭਾਗ ਨੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ

ਦਿੱਲੀ ਵਿੱਚ ਐਲਪੀਜੀ ਸਿਲੰਡਰ ਫਟਣ ਨਾਲ ਦੋ ਭੈਣ-ਭਰਾਵਾਂ ਦੀ ਮੌਤ

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਤਾਮਿਲਨਾਡੂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਮਿਲੀ ਮਹਿਲਾ ਮਾਓਵਾਦੀ ਦੀ ਲਾਸ਼, ਕਾਰਵਾਈ ਜਾਰੀ