ਚੰਡੀਗੜ੍ਹ, 16 ਮਾਰਚ || TC - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਜਪਾ ਦੀ ਸਰਕਾਰ ਵਿਚ ਜਿਸ ਤਰ੍ਹਾਂ ਨਾਲ ਸਮਾਨਤਾ 'ਤੇ ਜੋਰ ਦੇ ਕੇ ਵਿਕਾਸ ਕੰਮ ਕੀਤੇ ਗਏ ਹਨ, ਇਹ ਵਿਕਾਸ ਕੰਮ ਬਿਨ੍ਹਾ ਰੁਕਾਵਟ ਅੱਗੇ ਵੀ ਚੱਲਦੇ ਰਹਿਣਗੇ।
ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਐਤਵਾਰ ਨੂੰ ਜਿਲ੍ਹਾ ਪਾਣੀਪਤ ਦੇ ਪਿੰਡ ਭੰਡਾਰੀ ਵਿਚ ਪ੍ਰਬੰਧਿਤ ਸਨਮਾਨ ਸਮਾਰੋਹ ਵਿਚ ਮੌਜੂਦ ਪਿੰਡਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿਚ ਮੌਜੂਦ ਗ੍ਰਾਮੀਣਾ ਨੇ ਮੰਤਰੀ ਦਾ ਪੱਗ ਪਹਿਨਾ ਕੇ ਸਵਾਗਤ ਵੀ ਕੀਤਾ।
ਉਨ੍ਹਾਂ ਨੇ ਕਿਹਾ ਕਿ ਸੁਬਾ ਸਮੇਤ ਇਸਰਾਨਾ ਵਿਧਾਨਸਭਾ ਵਿਚ ਵੀ ਵਿਕਾਸ ਕੰਮਾਂ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜੋ ਫੈਸਲੇ ਕੀਤੇ ਹਨ ਉਹ ਇਤਹਾਸਿਕ ਹਨ। ਇੰਨ੍ਹਾਂ ਫੈਸਲਿਆਂ ਨਾਲ ਪ੍ਰਧਾਨ ਮੰਤਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਅਤੇ ਦੇਸ਼ ਦੀ ਜਨਤਾ ਦੀ ਸੇਵਾ ਹੀ ਉਨ੍ਹਾਂ ਦੇ ਲਈ ਸੱਭ ਤੋਂ ਉੱਪਰ ਹੈ ਪ੍ਰਧਾਨ ਮੰਤਰੀ ਨੇ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਜੋ ਸੰਕਲਪ ਕੀਤਾ ਹੈ, ਦੇਸ਼ ਦੀ ਜਨਤਾ ਉਸ ਨੂੰ ਪੂਰਾ ਕਰਨ ਵਿਚ ਆਪਣਾ ਭਰਪੂਰ ਸਹਿਯੋਗ ਦਵੇਗੀ। ਸੂਬੇ ਵਿਚ ਵੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿਕਾਸ ਦਾ ਜੋ ਖਾਕਾ ਤਿਆਰ ਕੀਤਾ ਗਿਆ ਹੈ। ਉਸ ਨਾਲ ਹਰਿਆਣਾ ਸੂਬਾ ਉਨੱਤੀ ਦੇ ਪੱਥ 'ਤੇ ਲਗਾਤਾਰ ਅੱਗੇ ਵੱਧਦਾ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ-ਇੱਕ ਕਾਰਜਕਰਤਾ ਪਾਰਟੀ ਦੀ ਰੀਡ ਦੀ ਹੱਡੀ ਹੈ। ਭਾਜਪਾ ਹੀ ਇੱਕਲੌਤਾ ਅਜਿਹਾ ਸੰਗਠਨ ਹੈ ਜਿੱਥੇ ਕਾਰਜਕਰਤਾ ਨੂੰ ਪੂਰਾ ਮਾਨ-ਸਨਮਾਨ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਪਿਛਲੇ 10 ਸਾਲ ਦਾ ਕਾਰਜਕਾਲ ਵਿਰੋਧੀ ਧਿਰ ਦੇ 60 ਸਾਲਾਂ 'ਤੇ ਭਾਰੀ ਹੈ। ਅੱਜ ਵਿਰੋਧੀ ਧਿਰ ਦੇ ਕੋਲ ਕੋਈ ਮੁੱਦਾ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਦੀ ਵੱਧਦੀ ਪ੍ਰਸਿੱਦੀ ਨਾਲ ਵਿਰੋਧੀ ਧਿਰ ਬੋਖਲਾਇਆ ਹੋਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੰਮ ਦੀ ਵਿਦੇਸ਼ਾਂ ਵਿਚ ਤਾਰੀਫ ਹੋ ਰਹੀ ਹੈ।
ਸ੍ਰੀ ਪੰਵਾਰ ਨੇ ਕਿਹਾ ਕਿ ਵਿਕਾਸ ਦੇ ਮਾਮਲੇ ਵਿਚ ਦੇਸ਼ ਨੇ ਜੋ ਤਰੱਕੀ ਕੀਤੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈ। ਪਹਿਲਾਂ ਵਿਕਾਸ ਸਿਰਫ ਕਾਗਜ਼ਾਂ ਵਿਚ ਹੁੰਦਾ ਸੀ ਪਰ ਭਾਜਪਾ ਸਰਕਾਰ ਜਦੋਂ ਤੋਂ ਆਈ ਹੈ ਭਾਜਪਾ ਨੇ ਜਮੀਨੀ ਪੱਧਰ 'ਤੇ ਵਿਕਾਸ ਕੀਤਾ ਹੈ।