ਚੰਡੀਗੜ੍ਹ, 16 ਮਾਰਚ || TC - ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਰਕਾਰੀ ਕੰਮ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਨਿਰਮਾਣ ਕੰਮਾਂ ਦੀ ਗੁਣਵੱਤਾ ਬਣਾਏ ਰੱਖਣ। ਜੇਕਰ ਕਿਸੇ ਪੱਧਰ 'ਤੇ ਸੜਕ ਨਿਰਮਾਣ ਜਾਂ ਹੋਰ ਕੰਮਾਂ ਵਿਚ ਲਾਪ੍ਰਵਾਹੀ ਪਾਈ ਗਈ ਤਾਂ ਨਾ ਸਿਰਫ ਅਧਿਕਾਰੀਆਂ 'ਤੇ ਕਾਰਵਾਈ ਹੋਵੇਗੀ ਸਗੋ ਸਬੰਧਿਤ ਏੇਜੰਸੀ 'ਤੇ ਵੀ ਕਾਰਵਾਈ ਯਕੀਨੀ ਹੈ।
ਲੋਕ ਨਿਰਮਾਣ ਅਤੇ ਜਨਸਿਹਤ ਮੰਤਰੀ ਸ੍ਰੀ ਰਣਬੀਰ ਗੰਗਵਾ ਐਤਵਾਰ ਨੁੰ ਹਿਸਾਰ ਵਿਚ ਪ੍ਰਬੰਧਿਤ ਪੱਤਰਕਾਰ ਸਮੇਲਨ ਵਿਚ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਨਿਰਮਾਣ ਕੰਮਾਂ ਦੀ ਚੈਕਿੰਗ ਹੁੰਦੀ ਹੈ ਤਾਂ ਜੋ ਜਨਤਾ ਦੇ ਪੈਸੇ ਦਾ ਸਹੀ ਥਾਂ ਤੇ ਸਹੀ ਸਮੇਂ 'ਤੇ ਸਹੀ ਵਰੋਤ ਕਰਵਾਇਆ ਜਾ ਸਕੇ।
ਉਨ੍ਹਾਂ ਨੇ ਹਿਸਾਰ ਦੀ ਆਟੋ ਮਾਰਕਿਟ ਦੀ ਸੀਵਰੇਜ ਵਿਵਸਥਾ ਦੇ ਬਾਰੇ ਵਿਚ ਪੁੱਛੇ ਇੱਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਇਹ ਮਾਮਲਾ ਧਿਆਨ ਵਿਚ ਆਉਂਦੇ ਹੀ ਅਧਿਕਾਰੀਆਂ ਨੂੰ ਸੀਵਰੇਰ ਵਿਵਸਥਾ ਦਰੁਸਤ ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਸਿਰਫ ਆਟੋ ਮਾਰਕਿਟ ਜਾਂ ਹਿਸਾਰ ਹੀ ਨਹੀਂ ਸਗੋ ਹਰ ਥਾਂ ਦੀ ਸੀਵਰੇਜ ਤੇ ਸੜਕ ਵਿਵਸਥਾ ਨੂੰ ਉੱਤ ਕੁਆਲਿਟੀ ਦੇ ਨਾਲ ਸਹੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਹਿਸਾਰ ਨਗਰ ਨਿਗਮ ਚੋਣ ਵਿਚ ਭਾਜਪਾ ਉਮੀਦਵਾਰ ਪ੍ਰਵੀਣ ਚੌਧਰੀ ਲਗਭਗ 65 ਹਜਾਰ ਵੋਟਾਂ ਤੋਂ ਚੋਣ ਜਿੱਤੇ ਹਨ, ਜੋ ਇਤਿਹਾਸਿਕ ਜਿੱਤ ਹੈ। ਇਸ ਤੋਂ ਇਲਾਵਾ, 20 ਵਿੱਚੋਂ 17 ਪਾਰਸ਼ਦ ਵੀ ਭਾਜਪਾ ਦੇ ਜਿੱਤੇ ਹਨ, ਜੋ ਇੱਕ ਰਿਕਾਰਡ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੱਭ ਕੇਂਦਰ ਤੇ ਸੂਬਾ ਸਰਕਾਰ ਦੀ ਜਨਭਲਾਈਕਾਰੀ ਨੀਤੀਆਂ ਅਤੇ ਭਾਜਪਾ ਦੇ ਪ੍ਰਤੀ ਜਨਤਾ ਦੇ ਭਰੋਸੇ ਦਾ ਨਤੀਜਾ ਹੈ। ਉਨ੍ਹਾਂ ਨੇ ਨਵੇਂ ਨਿਰਮਾਣਿਤ ਮੇਅਰ ਤੇ ਪਾਰਸ਼ਦਾਂ ਦਾ ਸਵਾਗਤ ਵੀ ਕੀਤਾ।
ਇਸ ਮੌਕੇ 'ਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੇਅਰ ਤੇ ਪਾਰਸ਼ਦਾਂ ਦੀ ਜਿੱਤ ਦੇ ਨਾਲ ਹੀ ਉਨ੍ਹਾਂ ਦੀ ਜਿਮੇਵਾਰੀ ਤੇ ਜਵਾਬਦੇਹੀ ਵੱਧ ਗਈ ਹੈ। ਸਾਰਿਆਂ ਦਾ ਸਤਨ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਜਨਭਲਾਈਕਾਰੀ ਨੀਤੀਆਂ 'ਤੇ ਚਲਦੇ ਹੋਏ ਜਨਤਾ ਦੀ ਆਸਾਂ ਅਨੁਰੂਪ ਕੰਮ ਕਰਦੇ ਹੋਏ ਸ਼ਹਿਰ ਵਿਚ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨ।
ਇਸ ਮੌਕੇ 'ਤੇ ਨਗਰ ਨਿਗਮ ਨਵੇਂ ਚੁਣੇ ਮੇਅਰ ਪ੍ਰਵੀਣ ਪੋਪਲੀ, ਸਾਬਕਾ ਮੰਤਰੀ ਅਨੁਪ ਧਾਨਕ ਤੇ ਡਾ. ਕਮਲ ਗੁਪਤਾ ਅਤੇ ਜਿਲ੍ਹਾ ਪਰਿਸ਼ਦ ਚੇਅਰਮੈਨ ਸੋਨੂ ਡਾਟਾ ਸਮੇਤ ਹੋਰ ਅਧਿਕਾਰੀ ਵੀ ਮੌਜੁਦ ਰਹੇ।