ਚੰਡੀਗੜ੍ਹ, 16 ਮਾਰਚ || TC - ਖਨਨ ਅਤੇ ਭੂਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਐਮ. ਪਾਂਡੂਰੰਗ ਦੇ ਨਿਰਦੇਸ਼ਾਂ ਅਨੁਸਾਰ ਅਵੈਧ ਖਨਨ ਦੇ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ> ਜਿਲ੍ਹਾ ਯਮੁਨਾਨਗਰ ਵਿਚ ਜਿਲ੍ਹਾ ਪ੍ਰਸਾਸ਼ਨ ਤੇ ਖਨਨ ਵਿਭਾਗ ਵੱਲੋਂ 1392 ਵਾਹਨਾਂ ਦੀ ਚੈਕਿੰਗ ਦੌਰਾਨ 30 ਵਾਹਨਾਂ ਦੇ ਚਾਲਾਨ ਕਰ 2 ਲੱਖ 96 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਖਨਨ ਅਤੇ ਭੂ-ਵਿਗਿਆਨ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਸਡੀਐਮ ਛਛਰੌਲੀ ਦੀ ਟੀਮਾਂ ਵੱਲੋਂ 726 ਵਾਹਨਾਂ ਦੀ ਚੈਕਿੰਗ ਦੌਰਾਨ ਆਰਟੀਏ ਵਿਭਾਗ ਵੱਲੋਂ 6 ਵਾਹਨਾਂ ਦਾ ਚਲਾਨਾ ਕਰ 40 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸੀ ਤਰ੍ਹਾ ਐਸਡੀਐਮ ਜਗਾਧਰੀ ਦੀ ਟੀਮਾਂ ਵੱਲੋਂ 190 ਵਾਹਨਾਂ ਦੀ ਚੈਕਿੰਗ ਦੌਰਾਨ 12 ਵਾਹਨਾ ਦਾ ਚਲਾਨਾ ਕਰ 1 ਲੱਖ 77 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਉਨ੍ਹਾਂ ਨੇ ਦਸਿਆ ਕਿ ਐਸਡੀਐਮ ਰਾਦੌਰ ਦੀ ਟੀਮਾਂ ਵੱਲੋਂ 326 ਵਾਹਨਾਂ ਦੀ ਚੈਕਿੰਗ ਦੌਰਾਨ 6 ਵਾਹਨਾਂ ਦਾ ਚਾਲਾਨ ਕਰ 19 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸੀ ਤਰ੍ਹਾ ਐਸਡੀਐਮ ਵਿਆਸਪੁਰ ਦੀ ਟੀਮ ਵੱਲੋਂ 150 ਵਾਹਨਾ ਦੀ ਚੈਕਿੰਗ ਦੌਰਾਨ 6 ਵਾਹਨਾਂ ਦਾ ਚਲਾਨਾ ਕਰ 60 ਹਜਾਰ ਰੁਪਏ ਜੁਰਮਾਨਾ ਲਗਾਇਆ ਗਿਆ। ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਦੇ ਸਾਰੇ ਐਸਡੀਐਮ, ਪੁਲਿਸ ਵਿਭਾਗ ਤੇ ਖਨਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਦਿਨ-ਰਾਤ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਜਿਲ੍ਹਾ ਤੋਂ ਨਿਕਲ ਰਹੀ ਯਮੁਨਾ ਨਦੀ ਸਮੇਤ ਹੋਰ ਸਥਾਨਾਂ 'ਤੇ ਅਵੈਧ ਖਨਨ ਰੋਕਨ ਤੇ ਬਿਨ੍ਹਾ ਈ-ਰਵਾਨਾ ਬਿੱਲ ਦੇ ਨਿਕਲਣ ਵਾਲੇ ਖਣਿਜ ਵਾਹਨਾਂ 'ਤੇ ਪੂਰੀ ਸੰਜੀਦਗੀ ਨਾਲ ਮਾਨਟਰਿੰਗ ਕੀਤੀ ਜਾ ਰਹੀ ਹੈ। ਜਿਲ੍ਹਾ ਵਿਚ ਦਿਨ-ਰਾਤ ਜਿਲ੍ਹਾ ਪ੍ਰਸਾਸ਼ਨ ਵੱਲੋ ਨਿਸੁਕਤ ਟੀਮ ਜਿੱਥੇ ਸੜਕਾਂ 'ਤੇ ਬਿਨ੍ਹਾ ਈ-ਰਵਾਨਾ ਬਿੱਲ ਦੇ ਖਪਣਜ ਵਾਹਨਾਂ ਦੀ ਜਾਂਚ ਕਰ ਰਹੀ ਹੈ ਉੱਥੇ ਨਿਯਮਾਂ ਦੀ ੳਲੰਘਣਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਵੀ ਯਕੀਨੀ ਕੀਤੀ ਜਾ ਰਹੀ ਹੈ।