ਚੰਡੀਗੜ੍ਹ, 20 ਫਰਵਰੀ || TC - ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਨੂੰ ਦਿੱਲੀ ਵਿਚ ਮੁੱਖ ਮੰਤਰੀ ਅਹੁਦੇ ਦੇ ਤਾਜ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਨੂੰ ਦਿੱਲੀ ਵਿਚ ਮੁੱਖ ਮੰਤਰੀ ਬਣਾਇਆ ਗਿਆ ਇਸ ਲਈ ਹਰਿਆਣਾਵਾਸੀ ਵੀ ਖੁਸ਼ ਹਨ। ਇਸ ਤੋਂ ਪਹਿਲਾਂ ਹਰਿਆਣਾ ਦੀ ਬੇਟੀ ਸੁਸ਼ਮਾ ਸਵਰਾਜ ਜੀ ਵੀ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਇਸ ਦੇ ਲਈ ਮੈਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ।
ਸ੍ਰੀ ਵਿਜ ਅੱਜ ਚੰਡੀਗੜ੍ਹ ਵਿਚ ਮੀਡੀਆ ਪਰਸਨਸ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਸ੍ਰੀ ਵਿਜ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ 27 ਸਾਲਾਂ ਤੋਂ ਵਿਰੋਧੀ ਧਿਰ ਦੀ ਸਰਕਾਰਾਂ ਦੇ ਰਹਿਣ ਦੇ ਕਾਰਨ ਵਿਕਾਸ ਕੰਮਾਂ ਨੂੰ ਗ੍ਰਹਿਣ ਲੱਗਾ ਹੋਇਆ ਸੀ ਜੋ ਕਿ ਹੁਣ ਖਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਦਿੱਲੀ ਵਿਚ ਹੁਣ ਤੇਜੀ ਨਾਲ ਵਿਕਾਸ ਹੋਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਦੀ ਮੁੱਖ ਮੰਤਰੀ ਅਤੇ ਕੈਬੀਨੇਟ ਸਾਥੀਆਂ ਰਾਹੀਂ ਦਿੱਲੀ ਨੂੰ ਵਿਕਾਸ ਵਿਚ ਅਵੱਲ ਕਰਨ ਦਾ ਕੰਮ ਕੀਤਾ ਜਾਵੇਗਾ।
ਦਿੱਲੀ ਦੇ ਵਿਕਾਸ ਨੂੰ ਲੈ ਕੇ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸ੍ਰੀ ਮੋਦੀ ਦੀ ਨੀਤੀਆਂ ਅਤੇ ਵਿਕਾਸ ਦੇ ਕੰਮਾਂ ਦੇ ਕਾਰਨ ਲਗਭਗ ਪੂਰੇ ਦੇਸ਼ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਬਣ ਚੁੱਕੀਆਂ ਹਨ। ਉਨ੍ਹਾਂ ਨੇ ਉਮੰਗ ਭਰੇ ਸ਼ਬਦਾਂ ਵਿਚ ਕਿਹਾ ਕਿ ਚੇਕਰ ਦੇਸ਼ ਦਾ ਨਕਸ਼ਾ ਵੀ ਦੇਖਿਆ ਜਾਵੇ ਤਾਂ ਸਾਰਾ ਭਗਵਾ ਨਜਰ ਆਉਂਦਾ ਹੈ ਅਤੇ ਮੈਨੁੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਸਮੂਚੇ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।
ਹਰਿਆਣਾ ਦੇ ਨਿਗਮ ਚੋਣ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਚੋਣ ਨੂੰ ਲੈ ਕੇ ਪਹਿਲਾਂ ਹੀ ਕੁੱਝ ਲੋਕ ਰੋਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹੀ ਆਦਤ ਕਾਂਗਰਸ ਦੀ ਹੈ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ, ਨਗਰ ਪਰਿਸ਼ਦ ਅਤੇ ਨਗਰ ਪਾਲਿਕਾ ਦੇ ਚੋਣ ਵਿਚ ਕਾਂਗਰਸ ਨੂੰ ਕਰਾਰੀ ਹਾਰ ਮਿਲਣ ਜਾ ਰਹੀ ਹੈ ਇਹ ਕਾਂਗਰਸ ਨੂੰ ਪਤਾ ਵੀ ਹੈ ਇਸ ਲਈ ਕਾਂਗਰਸ ਵਾਲੇ ਇਸ ਦੀ ਭੁਮਿਕਾ ਪਹਿਲਾਂ ਹੀ ਬਣਾ ਰਹੇ ਹਨ।
ਅਮੇਰਿਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੁੰ ਮਾਨਸਿਕ ਰੂਪ ਨਾਲ ਉਭਾਰਣ ਲਈ ਕੀਤੇ ਜਾਣ ਵਾਲੇ ਮੁਹਿੰਮ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿਉਂਕਿ ਡਿਪੋਰਟ ਹੋਏ ਲੋਕਾਂ ਨੂੰ ਕਸ਼ਟ ਹੋਇਆ ਹੈ ਕਿਉਂਕਿ ਉਹ ਭਾਰਤੀ ਹੀ ਹਨ ਅਤੇ ਇਹ ਭਾਰਤੀਆਂ ਦੇ ਸੁੱਖ ਦੁੱਖ ਵਿਚ ਕਰਨਾ ਚੰਗੀ ਗੱਲ ਹੈ।
ਡਿਪੋਰਟ ਹੋਣ ਵਾਲੇ ਲਕੋਾਂ ਲਈ ਹਰਿਆਣਾ ਵੱਲੋਂ ਕੀਤੇ ਜਾਣ ਵਾਲੀ ਪਹਿਲ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਮੇਰੇ ਵਿਭਾਗ ਨਾਲ ਸਬੰਧਿਤ ਕੰਮ ਨਹੀਂ ਹੈ ਪਰ ਜੇਕਰ ਹੋਰ ਡਿਪਾਰਟਮੈਂਟ ਉਨ੍ਹਾਂ ਤੋਂ ਕੋਈ ਸਹਿਯੋਗ ਚਾਹੁੰਦੇ ਹਨ ਤਾਂ ਸਾਡੇ ਵੱਲੋਂ ਇੱਕ ਬਿਹਤਰੀਨ ਬੱਸ ਡਿਪੋਰਟ ਹੋਏ ਲੋਕਾਂ ਨੂੰ ਲਿਆਉਣ ਲਈ ਭੇਜੀ ਜਾਵੇਗੀ। ਇਸ ਤੋਂ ਇਲਾਵਾ, ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਬੱਸ ਦੇ ਨਾਲ ਫੂਡ ਦੇ ਪੇਕੇਟ ਵੀ ਭੇਜੇ ਜਾਣਗੇ।