Sunday, April 06, 2025 English हिंदी
ਤਾਜ਼ਾ ਖ਼ਬਰਾਂ
'ਘੋਰੀ' ਅਤੇ 'ਗਜ਼ਨੀ' ਕਰਨਾਟਕ 'ਤੇ ਰਾਜ ਕਰ ਰਹੇ ਹਨ, ਕੁਮਾਰਸਵਾਮੀ ਦਾ ਦਾਅਵਾਆਪ੍ਰੇਸ਼ਨ ਬ੍ਰਹਮਾ: ਭਾਰਤ ਨੇ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ 442 ਟਨ ਖੁਰਾਕ ਸਹਾਇਤਾ ਪਹੁੰਚਾਈਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਪੈਦਾ ਕਰਨ ਲਈ ਮਿਜ਼ੋਰਮ ਦਾ ਨਵੀਨਤਾਕਾਰੀ ਪ੍ਰੋਜੈਕਟਦਿੱਲੀ ਦੇ ਉਪ ਰਾਜਪਾਲ ਨੇ ਆਈਜੀਆਈ ਹਵਾਈ ਅੱਡੇ 'ਤੇ ਯਾਤਰੀਆਂ ਲਈ ਸਮਾਰਟ ਪੁਲਿਸ ਕਿਓਸਕ ਲਾਂਚ ਕੀਤਾਈਰਾਨ ਦੇ ਸੰਸਦੀ ਮਾਮਲਿਆਂ ਦੇ ਉਪ-ਰਾਸ਼ਟਰਪਤੀ ਨੂੰ 'ਫਜ਼ੂਲ ਛੁੱਟੀ' ਲਈ ਬਰਖਾਸਤ ਕੀਤਾ ਗਿਆਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ - "ਨਫਰਤ ਫੈਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ, ਪੰਨੂ ਨੂੰ ਸਿੱਖ ਧਰਮ ਨਾਲ ਜੋੜਨਾ ਗ਼ਲਤ!"ਮਸਕ ਦਾ ਗ੍ਰੋਕ-3 ਚੀਨੀ ਡੀਪਸੀਕ ਏਆਈ ਤੋਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕਰਦਾ ਹੈ: ਰਿਪੋਰਟਆਸਟ੍ਰੇਲੀਆਈ ਪ੍ਰਧਾਨ ਮੰਤਰੀ ਉਮੀਦਵਾਰਾਂ ਨੇ ਦੇਸ਼ ਦੇ ਉੱਤਰ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ 4 ਹਫ਼ਤੇ ਬਾਅਦ ਪ੍ਰਚਾਰ ਕੀਤਾਥਾਮਸ ਮੂਲਰ ਸੀਜ਼ਨ ਦੇ ਅੰਤ ਵਿੱਚ ਬਾਇਰਨ ਮਿਊਨਿਖ ਛੱਡ ਦੇਣਗੇਅਮਰੀਕਾ ਵੱਲੋਂ ਟੈਰਿਫ ਵਾਧੇ ਦੌਰਾਨ ਭਾਰਤ ਨੇ ਸਸਤੇ ਚੀਨੀ ਆਯਾਤ ਵਿਰੁੱਧ ਚੌਕਸੀ ਵਧਾ ਦਿੱਤੀ ਹੈ

ਰਾਜਨੀਤੀ

ਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ - "ਨਫਰਤ ਫੈਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ, ਪੰਨੂ ਨੂੰ ਸਿੱਖ ਧਰਮ ਨਾਲ ਜੋੜਨਾ ਗ਼ਲਤ!"

ਚੰਡੀਗੜ੍ਹ, 5 ਅਪ੍ਰੈਲ

ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ 'ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨਫ਼ਰਤ ਦੀ ਗੱਲ ਕਰਨ ਵਾਲਾ ਵਿਅਕਤੀ ਸਿੱਖ ਨਹੀਂ ਹੋ ਸਕਦਾ। 

ਗਿਆਸਪੁਰਾ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਨਫਰਤ ਤੇ ਹਿੰਸਾ ਦੀ ਗੱਲ ਕਰਨੀ ਨਹੀਂ ਸਿਖਾਈ। ਉਨ੍ਹਾਂ ਨੇ ਸਾਨੂੰ ‘ਸਰਬੱਤ ਦਾ ਭਲਾ’ ਦਾ ਪਾਠ ਪੜ੍ਹਾਇਆ ਹੈ। ਇਸ ਵਿਅਕਤੀ ਨੂੰ ਸਿੱਖ ਸਿਧਾਂਤਾਂ ਬਾਰੇ ਕੁਝ ਨਹੀਂ ਪਤਾ। ਉਹ ਅਕਲ ਤੋਂ ਅੰਨ੍ਹਾ ਆਦਮੀ ਹੈ। ਗੁਰਪਤਵੰਤ ਪੰਨੂ ਸਾਡੇ ਗੁਰੂ ਸਾਹਿਬਾਨ ਦੁਆਰਾ ਸਾਨੂੰ ਦਿੱਤੀਆਂ ਗਈਆਂ ਸਿੱਖਿਆਵਾਂ ਦੇ ਇੱਕ ਨੁਕਤੇ 'ਤੇ ਵੀ ਖਰਾ ਨਹੀਂ ਉੱਤਰਦਾ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਨਾ ਸਿਰਫ਼ ਦਲਿਤਾਂ ਨੂੰ ਸਗੋਂ ਔਰਤਾਂ ਸਮੇਤ ਸਾਰੇ ਲੋਕਾਂ ਨੂੰ ਮਹੱਤਵਪੂਰਨ ਸੰਵਿਧਾਨਕ ਅਧਿਕਾਰ ਦਿੱਤੇ। ਪਰ ਗੁਰਪਤਵੰਤ ਪੰਨੂੰ ਵਰਗੇ ਲੋਕ ਧਰਮ ਅਤੇ ਜਾਤ ਦੇ ਨਾਂ 'ਤੇ ਆਮ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ। ਪੰਜਾਬ ਅਜਿਹੇ ਲੋਕਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਅਸੀਂ ਗੁਰਪਤਵੰਤ ਪੰਨੂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਬਾਹਰ ਬੈਠ ਕੇ ਭੜਕਾਊ ਗੱਲਾਂ ਨਾ ਕਰੇ, ਜੇਕਰ ਹਿੰਮਤ ਹੈ ਤਾਂ ਪੰਜਾਬ ਆ ਕੇ ਇਹ ਗੱਲਾਂ ਕਹੇ। ਆਪ ਆਗੂ ਨੇ ਕਿਹਾ ਕਿ 14 ਤਰੀਕ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਸੂਬੇ ਭਰ ਵਿੱਚ ਉਨ੍ਹਾਂ ਦੇ ਬੁੱਤਾਂ ਦੀ ਰਾਖੀ ਲਾਠੀਆਂ ਅਤੇ ਝੰਡਿਆਂ ਨਾਲ ਕਰਾਂਗੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ। ਅਸੀਂ ਅਜਿਹੀ ਧਮਕੀਆਂ ਤੋਂ ਡਰਨ ਵਾਲੇ ਨਹੀਂ।

ਗਿਆਸਪੁਰਾ ਨੇ ਪੰਨੂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸੁਧਾਰ ਜਾਵੇ ਨਹੀਂ ਤਾਂ ਸਾਡਾ ਸਮਾਜ ਉਸ ਨਾਲ ਅਜਿਹਾ ਸਲੂਕ ਕਰੇਗਾ ਜੋ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਲੋਕ ਕਦੇ ਵੀ ਬਾਬਾ ਸਾਹਿਬ ਅੰਬੇਡਕਰ ਖ਼ਿਲਾਫ਼ ਗ਼ਲਤ ਟਿੱਪਣੀਆਂ ਨਹੀਂ ਕਰਦੇ ਅਤੇ ਕਿਸੇ ਖ਼ਿਲਾਫ਼ ਵੀ ਅਜਿਹੀਆਂ ਟਿੱਪਣੀਆਂ ਕਰਨਾ ਸਾਡਾ ਸਭਿਆਚਾਰ ਨਹੀਂ ਹੈ।

ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਗੁਰਪਤਵੰਤ ਪੰਨੂ ਵਰਗੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਇਹ ਲੋਕ ਇੱਥੋਂ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਹਿੰਸਾ ਦੀ ਅੱਗ ਵਿੱਚ ਧੱਕਦੇ ਹਨ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਜਨੀਤੀ ਖ਼ਬਰਾਂ

'ਘੋਰੀ' ਅਤੇ 'ਗਜ਼ਨੀ' ਕਰਨਾਟਕ 'ਤੇ ਰਾਜ ਕਰ ਰਹੇ ਹਨ, ਕੁਮਾਰਸਵਾਮੀ ਦਾ ਦਾਅਵਾ

ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਪੈਦਾ ਕਰਨ ਲਈ ਮਿਜ਼ੋਰਮ ਦਾ ਨਵੀਨਤਾਕਾਰੀ ਪ੍ਰੋਜੈਕਟ

ਵਕਫ਼ ਬਿੱਲ: ਬਿਹਾਰ ਵਿੱਚ ਤਾਜ਼ਾ ਪੋਸਟਰ ਲਾਲੂ ਨੂੰ 'ਦੋਹਰੀ ਗੱਲ' 'ਤੇ ਨਿਸ਼ਾਨਾ ਬਣਾਉਂਦਾ ਹੈ

ਕਾਂਗਰਸ ਆਗੂਆਂ ਨੇ ਸਮਤਾ ਦਿਵਸ 'ਤੇ ਬਾਬੂ ਜਗਜੀਵਨ ਰਾਮ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰਿਆਣਾ ਵਿਸ਼ੇਸ਼ ਭੂਮਿਕਾ ਨਿਭਾਏਗਾ, ਮੁੱਖ ਮੰਤਰੀ ਨੇ ਕਿਹਾ

'ਆਪ' ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਉਠਾਇਆ ਬੰਦੀ ਸਿੰਘਾਂ ਦਾ ਮੁੱਦਾ

ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਰੇਤਾ ਤੇ ਬਜਰੀ ਦੀਆਂ ਕੀਮਤਾਂ ਹੋਰ ਘਟਾਉਣ ਲਈ ਰਾਹ ਪੱਧਰਾ

ਕੋਈ ਵੀ ਗੈਰ-ਮੁਸਲਿਮ ਵਕਫ਼ ਬੋਰਡ ਵਿੱਚ ਦਖਲ ਨਹੀਂ ਦੇ ਸਕਦਾ: ਕਿਰੇਨ ਰਿਜੀਜੂ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ 'ਤੇ ਕੀਤੇ ਗਏ ਕਥਿਤ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ

ਸੁਪਰੀਮ ਕੋਰਟ ਦੇ 30 ਜੱਜਾਂ ਨੇ ਆਪਣੀਆਂ ਜਾਇਦਾਦਾਂ ਦਾ ਐਲਾਨ ਜਮ੍ਹਾ ਕਰਵਾਇਆ