Friday, January 31, 2025 English हिंदी
ਤਾਜ਼ਾ ਖ਼ਬਰਾਂ
ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰਹਰਿਆਣਾ ਦੇ ਲਈ 2025-26 ਤਹਿਤ ਨਾਬਾਰਡ ਨੇ ਐਲਾਨ ਕੀਤਾ 3.14 ਲੱਖ ਕਰੋੜ ਰੁਪਏ ਦ; ਕ੍ਰੇਡਿਟ ਪਲਾਨਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾਫਰੀਦਾਬਾਦ ਹਾਫ ਮੈਰਾਥਨ-2.0 ਲਈ ਮੁੱਖ ਮੰਤਰੀ ਨੇ ਕੀਤਾ ਰਜਿਸਟ੍ਰੇਸ਼ਣ ਪ੍ਰਕ੍ਰਿਆ ਦੀ ਸ਼ੁਰੂਆਤਹਰਿਆਂਣਾ ਵਿਚ ਉੱਦਮ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਲਈ ਨੀਤੀਆਂ ਦਾ ਕੀਤਾ ਜਾਵੇਗਾ ਸਰਲੀਕਰਣ - ਨਾਇਬ ਸਿੰਘ ਸੈਣੀਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

ਰਾਸ਼ਟਰੀ

'ਦਿੱਲੀ ਵਿੱਚ ਪੰਜਾਬ ਸੀਐਮ ਅਵਾਸ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੇ ਛਾਪੇ ਦੀ ਆਪ' ਆਗੂਆਂ ਨੇ ਕੀਤੀ ਸਖ਼ਤ ਨਿੰਦਾ

ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ, ਇਹ ਅਤਿ ਨਿੰਦਣਯੋਗ ਹੈ - ਭਗਵੰਤ ਮਾਨ

 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ-ਭਾਜਪਾ ਡਰੀ ਹੋਈ ਹੈ ਅਤੇ ਇਸ ਲਈ ਚੋਣਾ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ

 ਚੰਡੀਗੜ੍ਹ, 30 ਜਨਵਰੀ || TC - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੇ ਛਾਪੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। 'ਆਪ' ਆਗੂਆਂ ਨੇ ਇਸ ਘਟਨਾ ਦੀ ਸਖ਼ਤ ਆਲੋਚਨਾ ਕੀਤੀ ਅਤੇ ਇਸ ਨੂੰ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ

ਇਸ ਘਟਨਾ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ, "ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ। ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ।ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਹੈ"

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਹਾਰ ਤੋਂ ਡਰੀ ਹੋਈ ਹੈ ਅਤੇ ਇਸ ਲਈ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਆਗੂ ਪਰਵੇਸ਼ ਵਰਮਾ ਲਗਾਤਾਰ ਪੈਸੇ ਵੰਡ ਰਹੇ ਹਨ ਪਰ ਚੋਣ ਕਮਿਸ਼ਨ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।  ਉਨ੍ਹਾਂ ਕਿਹਾ ਕਿ ਇਹ ਕਾਰਵਾਈ ਭਾਜਪਾ ਦੇ ਇਸ਼ਾਰੇ 'ਤੇ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਰਵੱਈਆ ਬਹੁਤ ਪੱਖਪਾਤੀ ਹੈ।  ਉਹ ਖੁੱਲ੍ਹ ਕੇ ਭਾਜਪਾ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਨੂੰ ਭਾਜਪਾ ਆਗੂਆਂ ਖ਼ਿਲਾਫ਼ ਕੁਝ ਨਜ਼ਰ ਨਹੀਂ ਆਉਂਦਾ ਜਦੋਂਕਿ ਉਨ੍ਹਾਂ ਦੇ ਆਗੂਆਂ ਖ਼ਿਲਾਫ਼ ਲਗਾਤਾਰ ਪੈਸੇ ਵੰਡਣ ਦੀਆਂ ਖ਼ਬਰਾਂ ਆ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪੰਜਾਬੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਅਰੋੜਾ ਨੇ ਭਾਜਪਾ ਉਮੀਦਵਾਰ ਕੈਲਾਸ਼ ਗਹਿਲੋਤ ਦੀ ਵੀ ਉਦਾਹਰਨ ਦਿੱਤੀ ਕਿ ਕਿਸ ਤਰ੍ਹਾਂ ਉਹ ਆਪਣੇ ਚੋਣ ਦਫ਼ਤਰ ਵਿੱਚ ਲੋਕਾਂ ਨੂੰ ਪੈਸੇ ਵੰਡ ਰਹੇ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 'ਆਪ' ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਸੀ ਪਰ ਜਾਂਚ ਏਜੰਸੀਆਂ ਦੇ ਹੱਥ ਕੁਝ ਨਹੀਂ ਲੱਗਾ। ਇਸ ਵਾਰ ਵੀ ਕੁਝ ਹਾਸਲ ਨਹੀਂ ਹੋਣ ਵਾਲਾ।

'ਆਪ' ਵਿਧਾਇਕ ਜੀਵਨ ਜੋਤ ਕੌਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਪੁੱਛਿਆ ਕਿ ਚੋਣ ਕਮਿਸ਼ਨ ਪਰਵੇਸ਼ ਵਰਮਾ ਦੇ ਘਰ ਕਦੋਂ ਛਾਪਾ ਮਾਰੇਗਾ?  ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ ’ਤੇ ਨੱਚ ਰਿਹਾ ਹੈ।  ਇਹ ਬਹੁਤ ਨਿੰਦਣਯੋਗ ਹੈ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀ

ਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰ

ਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜ

ਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀ

ਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾ

ਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵ

ਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

ਭੋਪਾਲ ਵਿੱਚ CRPF ਜਵਾਨ ਨੇ ਪਤਨੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ,ਕਿਹਾ- 5 ਫਰਵਰੀ ਨੂੰ ਤੁਸੀਂ ਆਪਣੇ ਅਤੇ ਆਪਣੇ ਬੱਚਿਆਂ ਦੇ 5 ਸਾਲਾਂ ਦੇ ਭਵਿੱਖ ਦਾ ਫੈਸਲਾ ਕਰੋਗੇ

Ranji Trophy: ਉਪੇਂਦਰ ਯਾਦਵ ਨੇ 95 ਦੌੜਾਂ ਬਣਾਈਆਂ, ਦਿੱਲੀ ਰੇਲਵੇ ਤੋਂ 200 ਦੌੜਾਂ ਪਿੱਛੇ