Friday, January 31, 2025 English हिंदी
ਤਾਜ਼ਾ ਖ਼ਬਰਾਂ
ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰਹਰਿਆਣਾ ਦੇ ਲਈ 2025-26 ਤਹਿਤ ਨਾਬਾਰਡ ਨੇ ਐਲਾਨ ਕੀਤਾ 3.14 ਲੱਖ ਕਰੋੜ ਰੁਪਏ ਦ; ਕ੍ਰੇਡਿਟ ਪਲਾਨਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾਫਰੀਦਾਬਾਦ ਹਾਫ ਮੈਰਾਥਨ-2.0 ਲਈ ਮੁੱਖ ਮੰਤਰੀ ਨੇ ਕੀਤਾ ਰਜਿਸਟ੍ਰੇਸ਼ਣ ਪ੍ਰਕ੍ਰਿਆ ਦੀ ਸ਼ੁਰੂਆਤਹਰਿਆਂਣਾ ਵਿਚ ਉੱਦਮ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਲਈ ਨੀਤੀਆਂ ਦਾ ਕੀਤਾ ਜਾਵੇਗਾ ਸਰਲੀਕਰਣ - ਨਾਇਬ ਸਿੰਘ ਸੈਣੀਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

ਰਾਸ਼ਟਰੀ

ਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀ

ਉਦਮੀ ਪੋਰਟਲ 'ਤੇ ਵੀ ਦੇ ਸਕਦੇ ਹਨ ਸੁਝਾਅ, ਹੁਣ ਤੱਕ ਬਜਟ ਲਈ 9 ਹਜਾਰ ਤੋਂ ਵੱਧ ਸੁਝਾਅ ਹੋਏ ਪ੍ਰਾਪਤ

ਦੇਸ਼ ਅਤੇ ਸੂਬੇ ਦੇ ਵਿਕਾਸ ਵਿਚ ਸਰਗਰਮ ਭੂਕਿਮਾ ਨਿਭਾਉਣ ਉਦਯੋਗ ਜਗਤ

ਚੰਡੀਗੜ੍ਹ, 30 ਜਨਵਰੀ || TC - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਬਜਟ 2025-26 ਲਈ ਪਾਣੀਪਤ ਵਿਚ ਕਪੜਾ ਉਦਯੋਗ ਦੇ ਪ੍ਰਤੀਨਿਧੀਆਂ ਦੇ ਨਾਲ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਕੀਤੀ। ਇਸ ਮੌਕੇ 'ਤੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਮੌਜੂਦ ਰਹੇ।

          ਮੁੱਖ ਮੰਤਰੀ ਨੇ ਕਿਹਾ ਕਿ ਕਪੜਾ ਉਦਯੋਗ ਜਗਤ ਦੇ ਨਾਲ ਜੋ ਵਿਚਾਰ-ਵਟਾਂਦਰਾਂ ਹੋਇਆ ਹੈ ਅਤੇ ਸੁਝਾਅ ਲਏ ਗਏ ਹਨ, ਉਨ੍ਹਾਂ ਨੂੰ ਆਗਾਮੀ ਬਜਟ ਵਿਚ ਵੱਧ ਤੋਂ ਵੱਧ ਸ਼ਾਮਿਲ ਕਰਨ 'ਤੇ ਪੂਰੀ ਤਰ੍ਹਾ ਨਾਲ ਵਿਚਾਰ ਕੀਤਾ ਕੀਤਾ ਜਾਵੇਗਾ ਤਾਂ ਜੋ ਉਦਯੋਗ ਜਗਤ ਸੂਬਾ ਸਰਕਾਰ ਵੱਲੋਂ ਬਣਾਈ ਗਈ ਯੋਜਨਾਵਾਂ ਦਾ ਪੂਰੀ ਤਰ੍ਹਾ ਨਾਲ ਲਾਭ ਚੁੱਕ ਸਕਣ ਅਤੇ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਸਕਣ।

          ਮੁੱਖ ਮੰਤਰੀ ਨੇ ਕਿਹਾ ਕਿ ਉਦਮੀ ਆਪਣੇ ਸੁਝਾਅ ਸਰਕਾਰ ਵੱਲੋਂ ਬਣਾਏ ਗਏ ਪੋਰਟਲ 'ਤੇ ਜਾਂ ਲਿਖਿਤ ਰੂਪ ਨਾਲ ਵੀ ਦੇ ਸਕਦੇ ਹਨ। ਉਨ੍ਹਾਂ ਸੁਝਾਆਂ ਦੇ ਆਧਾਰ 'ਤੇ ਸੂਬੇ ਨੂੰ ਸਮਾਜਿਕ ਬੁਨਿਆਦੀ ਢਾਂਚੇ ਅਤੇ ਆਰਥਕ ਰੂਪ ਨਾਲ ਮਜਬੂਤ ਕਰਨ ਲਈ ਬਜਟ ਵਿਚ ਨਵੀਂ ਯੋਜਨਾਵਾਂ ਬਣਾਈ ਜਾ ਸਕਣ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਟੈਕਸਟਾਇਲ ਨੂੰ ਆਤਮਨਿਰਭਰ ਬਨਾਉਣ ਲਈ ਨੀਤੀ ਬਣਾਈ ਹੈ। ਛੌਟੇ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਸੂਬਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਮੌਜੂਦਾ ਹਰਿਆਣਾ ਸਰਕਾਰ ਸਵੈਰੁਜਗਾਰ ਨੂੰ ਪ੍ਰੇਰਿਤ ਕਰਨ ਲਈ ਕੰਮ ਕਰ ਰਹੀ ਹੈ। ਸਰਕਾਰ ਦਾ ਯਤਨ ਹੈ ਕਿ ਦੇਸ਼ ਦੇ ਵਿਕਾਸ ਵਿਚ ਉਦਯੋਗ ਜਗਤ ਦੀ ਅਹਿਮ ਭਾਗੀਦਾਰੀ ਹੋਣੀ ਚਾਹੀਦੀ ਹੈ।

ਹੁਣ ਤੱਕ ਬਜਟ ਲਈ 9 ਹਜਾਰ ਤੋਂ ਵੱਧ ਸੁਝਾਅ ਹੋਏ ਪ੍ਰਾਪਤ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇੱਕ ਸਮਾਵੇਸ਼ੀ ਬਜਟ ਦੀ ਪਰਿਕਲਪਣਾ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਸੁਝਾਅ ਮੰਗੇ ਜਾ ਰਹੇ ਹਨ ਤਾਂ ਜੋ ਪ੍ਰਾਪਤ ਬਿਹਤਰੀਨ ਸੁਝਾਆਂ ਨੂੰ ਸੂਬਾ ਸਰਕਾਰ ਦੇ ਬਜਟ ਵਿਚ ਸ਼ਾਮਿਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਨੇ ਇੱਕ ਵਿਵਸਥਾ ਸ਼ੁਰੂ ਕੀਤੀ ਹੈ, ਜਿਸ ਵਿਚ ਸੂਬੇ ਦਾ ਕੋਈ ਵੀ ਵਿਅਕਤੀ ਘਰ ਬੈਠ ਕੇ ਵੀ ਆਨਲਾਇਨ ਰਾਹੀਂ ਬਜਟ ਸਬੰਧੀ ਸੁਝਾਅ ਦੇ ਸਕਦਾ ਹੈ। ਇਸ ਦੇ ਲਈ ਇੱਕ ਸਮਰਪਿਤ ਪੋਰਟਲ ਤਿਆਰ ਕੀਤਾ ਗਿਆ। ਹੁਣ ਤੱਕ ਪੂਰੇ ਸੂਬੇ ਵਿਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧੀਆਂ ਦੇ ਨਾਲ ਪ੍ਰਬੰਧਿਤ ਪ੍ਰੀ-ਬਜਟ ਕੰਸਲਟੇਸ਼ਨ ਵਿਚ 9 ਹਜਾਰ ਸੁਝਾਅ ਪ੍ਰਾਪਤ ਹੋਏ ਹਨ।

          ਉਨ੍ਹਾਂ ਨੇ ਕਿਹਾ ਕਿ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗਾਂ ਕਰਨ ਦਾ ਉਦੇਸ਼ ਹੈ ਕਿ ਸਮਾਜ ਦੇ ਹਰ ਵਰਗ ਦੀ ਭਲਾਈ ਤੇ ਆਰਥਕ ਉਨੱਤੀ ਲਈ ਯੋਜਨਾਵਾਂ ਬਣਾਈਆਂ ਜਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪਾਣੀਪਤ ਵਿਚ ਵੱਖ-ਵੱਖ ਉਦਮੀਆਂ ਵੱਲੋਂ ਅੱਜ ਦਿੱਤੇ ਗਏ ਸੁਝਾਅ ਆਗਾਮੀ ਬਜਟ ਵਿਚ ਸੂਬੇ ਨੂੰ ਸ਼ਸ਼ਕਤ ਤੇ ਮਜਬੂਤ ਬਨਾਉਣ ਵਿਚ ਅਹਿਮ ਭੂਕਿਮਾ ਨਿਭਾਉਣਗੇ। ਇਸ ਚਰਚਾ ਵਿਚ ਵੱਢ-ਵੱਖ ਉਦਯੋਗ ਸੰਗਠਨਾਂ ਦੇ ਕਰੀਬ 15 ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਮੁੱਖ ਮੰਤਰੀ ਨੂੰ ਆਪਣੇ ਸੁਝਾਅ ਦਿੱਤੇ।

ਪੇਸ਼ ਕੀਤੇ ਜਾਣ ਵਾਲੇ ਬਜਟ ਭਾਸ਼ਨ ਨੂੰ ਜਰੂਰ ਸੁਨਣ ਸਾਰੇ ਉਦਮੀ - ਰਾਜੇਸ਼ ਖੁੱਲਰ

          ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਨੇ ਇਸ ਚਰਚਾ ਵਿਚ ਹਿੱਸਾ ਲੈਣ ਵਾਲੇ ਸਾਰੇ ਉਦਮੀਆਂ ਨੂੰ ਅਪੀਲ ਕੀਤੀ ਕਿ ਜਿਸ ਦਿਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਖਜਾਨਾ ਮੰਤਰੀ ਵਜੋ ਫਰਵਰੀ ਮਹੀਨੇ ਵਿਚ ਬਜਟ ਪੇਸ਼ ਕਰਣਗੇ ਉਸ ਦਿਨ ਉਹ ਉਨ੍ਹਾਂ ਦਾ ਭਾਸ਼ਨ ਜਰੂਰ ਸੁਨਣ।

          ਇਸ ਮੌਕੇ 'ਤੇ ਵਿਧਾਇਕ ਪ੍ਰਮੋਦ ਵਿਜ, ਟਾਉਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਗੋਲਡਨ ਜੈਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਅੰਸ਼ਜ ਸਿੰਘ, ਡਿਪਟੀ ਕਮਿਸ਼ਨਰ ਡਾ. ਵੀਰੇਂਦਰ ਕੁਮਾਰ ਦਹਿਆ ਅਤੇ ਸਾਬਕਾ ਸਾਂਸਦ ਸੰਜੈ ਭਾਟਿਆ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਉਦਯੋਗ ਸੰਗਠਨ ਦੇ ਪ੍ਰਤੀਨਿਧੀ ਮੌਜੂਦ ਸਨ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀ

ਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰ

ਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜ

ਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾ

ਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵ

ਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

'ਦਿੱਲੀ ਵਿੱਚ ਪੰਜਾਬ ਸੀਐਮ ਅਵਾਸ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੇ ਛਾਪੇ ਦੀ ਆਪ' ਆਗੂਆਂ ਨੇ ਕੀਤੀ ਸਖ਼ਤ ਨਿੰਦਾ

ਭੋਪਾਲ ਵਿੱਚ CRPF ਜਵਾਨ ਨੇ ਪਤਨੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ,ਕਿਹਾ- 5 ਫਰਵਰੀ ਨੂੰ ਤੁਸੀਂ ਆਪਣੇ ਅਤੇ ਆਪਣੇ ਬੱਚਿਆਂ ਦੇ 5 ਸਾਲਾਂ ਦੇ ਭਵਿੱਖ ਦਾ ਫੈਸਲਾ ਕਰੋਗੇ

Ranji Trophy: ਉਪੇਂਦਰ ਯਾਦਵ ਨੇ 95 ਦੌੜਾਂ ਬਣਾਈਆਂ, ਦਿੱਲੀ ਰੇਲਵੇ ਤੋਂ 200 ਦੌੜਾਂ ਪਿੱਛੇ