Friday, January 31, 2025 English हिंदी
ਤਾਜ਼ਾ ਖ਼ਬਰਾਂ
ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰਹਰਿਆਣਾ ਦੇ ਲਈ 2025-26 ਤਹਿਤ ਨਾਬਾਰਡ ਨੇ ਐਲਾਨ ਕੀਤਾ 3.14 ਲੱਖ ਕਰੋੜ ਰੁਪਏ ਦ; ਕ੍ਰੇਡਿਟ ਪਲਾਨਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾਫਰੀਦਾਬਾਦ ਹਾਫ ਮੈਰਾਥਨ-2.0 ਲਈ ਮੁੱਖ ਮੰਤਰੀ ਨੇ ਕੀਤਾ ਰਜਿਸਟ੍ਰੇਸ਼ਣ ਪ੍ਰਕ੍ਰਿਆ ਦੀ ਸ਼ੁਰੂਆਤਹਰਿਆਂਣਾ ਵਿਚ ਉੱਦਮ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਲਈ ਨੀਤੀਆਂ ਦਾ ਕੀਤਾ ਜਾਵੇਗਾ ਸਰਲੀਕਰਣ - ਨਾਇਬ ਸਿੰਘ ਸੈਣੀਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

ਰਾਸ਼ਟਰੀ

ਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾ

ਹਰਿਆਣਾ ਦੇ ਵਿਦਿਆਰਥੀ ਵਿਦੇਸ਼ੀ ਭਾਸ਼ਾ ਸਿੱਖਣ ਇਸ ਦੇ ਲਈ ਵਿਭਾਗ ਕਰੇਗਾ ਕੰਮ-ਸਿਖਿਆ ਮੰਤਰੀ

ਬੋਲੇ, ਕੌਮੀ ਸਿਖਿਆ ਨੀਤੀ ਨਾਲ ਭਾਰਤ ਬਣੇਗਾ ਵਿਸ਼ਵ ਗੁਰੂ, ਸਿਖਿਆ ਦੇ ਖੇਤਰ ਵਿਚ ਆਵੇਗਾ ਵਿਸ਼ੇਸ਼ ਬਦਲਾਅ

ਨਿਪੁੰਣ ਪ੍ਰੋਗਰਾਮ ਵਿਚ ਹਰ ਬੱਚੇ ਨੁੰ ਕੀਤਾ ਜਾਂਦਾ ਹੈ ਟ੍ਰੈਕ

ਚੰਡੀਗੜ੍ਹ, 30 ਜਨਵਰੀ || TC - ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਹੈ ਕਿ ਕੌਮੀ ਸਿਖਿਆ ਨੀਤੀ ਨੁੰ ਲਾਗੂ ਕਰਨ ਲਈ ਹਰਿਆਣਾ ਨੇ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਹਨ। ਹਰਿਆਣਾ ਨੇ ਕੌਮੀ ਸਿਖਿਆ ਨੀਤੀ ਤੇ ਉਨ੍ਹਾਂ ਦੇ ਨਵੀਨਕਰਣ ਨੂੰ ਸਕੂਲੀ ਪੱਧਰ ਤੱਕ ਪਹੁੰਚਾਉਣ ਲਈ ਸਾਰੇ ਜਰੂਰੀ ਕਦਮ ਚੁੱਕੇ ਹਨ। ਕੌਮੀ ਸਿਖਿਆ ਨੀਤੀ ਨਾਲ ਭਾਰਤ ਵਿਸ਼ਵ ਗੁਰੂ ਬਣੇਗਾ, ਇਸ ਨਾਲ ਸਿਖਿਆ ਦੇ ਖੇਤਰ ਵਿਚ ਵਿਸ਼ੇਸ਼ ਬਦਲਾਅ ਆਵੇਗਾ।

          ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਕੌਮੀ ਸਿਖਿਆ ਨੀਤੀ ਨੂੰ ਲੈ ਕੇ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਤਕਨੀਕੀ ਸਿਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਪ੍ਰਭਜੋਤ ਸਿੰਘ, ਉੱਚੇਰੀ ਸਿਖਿਆ ਵਿਭਾਗ ਦੇ ਨਿਦੇਸ਼ਕ ਰਾਹੁਲ ਹੁਡਾ, ਸੈਕੇਂਡਰੀ ਸਿਖਿਆ ਦੇ ਨਿਦੇਸ਼ਕ ਜੀਤੇਂਦਰ ਕੁਮਾਰ, ਗਰੂਗ੍ਰਾਮ ਯੂਨੀਵਰਸਿਟੀ ਤੋਂ ਰਾਜੀਵ, ਨਿਦੇਸ਼ਕ ਰਿਸ਼ੀ ਗੋਇਲ, ਸੁਨੀਲ ਬਜਾਜ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

          ਮੀਟਿੰਗ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਸਪਨਾ ਹੈ ਕਿ ਹਰਿਆਣਾ ਦਾ ਯੁਵਾ ਹਿੰਦੀ, ਅੰਗੇ੍ਰਜੀ ਤੱਤ ਹੀ ਸੀਮਤ ਨਾ ਰਹੇ, ਸਗੋ ਯੁਵਾ ਕੌਮਾਂਤਰੀ ਭਾਸ਼ਾਵਾਂ ਨੁੰ ਵੀ ਸਿੱਖੇ, ਵਿਭਾਗ ਦੂਜੀ ਭਾਸ਼ਾਵਾਂ ਨੁੰ ਸਿੱਖਾਉਣ ਲਈ ਵਿਚਾਰ ਕਰ ਰਿਹਾ ਹੈ, ਜੋ ਵਿਦੇਸ਼ੀ ਭਾਸ਼ਾਵਾਂ ਦੀ ਜਰੂਰਤ ਹੋਵੇਗੀ ਉਨ੍ਹਾਂ 'ਤੇ ਵਿਭਾਗ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਗਿਆਨਕ, ਸਭਿਆਚਾਰਕ ਅਤੇ ਆਰਥਕ ਰੂਪ ਤੋਂ ਮਜਬੂਤ ਰਿਹਾ ਹੈ, ਪਰ ਦੂਜੀ ਪਾਰਟੀ ਦੇ ਕਾਰਜਕਾਲ ਵਿਚ ਪੀੜਾ, ਦਰਦ ਅਤੇ ਨਫਰਤ ਵ ਝੇਲੇ ਹਨ, ਪਰ ਹੁਣ ਸਿਖਿਆ ਨੂੰ ਲੈ ਕੇ ਸਰਕਾਰ ਦਾ ਵਿਸ਼ੇਸ਼ ਫੋਕਸ ਹੈਸ ਜਿਨ੍ਹਾਂ ਲੋਕਾਂ ਨੇ ਸਿਖਿਆ ਦੇ ਸਿਸਟਮ ਨੂੰ ਤਹਿਸ ਨਹਿਸ ਕਰਨ ਦਾ ਕੰਮ ਕੀਤਾ ਉਹ ਅੱਜ ਕੁੱਝ ਵੀ ਦੋਸ਼ ਲਗਾ ਸਕਦੇ ਹਨ। ਪਰ ਨਵੀਂ ਸਿਖਿਆ ਨੀਤੀ ਨਾਲ ਦੇਸ਼ ਵਿਚ ਇੱਕ ਵੱਡਾ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਖਿਆ ਦੇ ਖੇਤਰ ਵਿਚ ਬੱਚਿਆਂ ਨੂੰ ਜੋ ਮਾਹੌਲ ਚਾਹੀਦਾ ਹੈ ਉਹ ਉਪਲਬਧ ਕਰਵਾ ਰਹੇ ਹਨ। ਉਨ੍ਹਾਂ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ, ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੇ ਨਾਲ ਸਕੂਲ ਦੇ ਮਾਹੌਲ ਨੂੰ ਸੁਧਾਰ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਸਿਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਗਈ ਹੈ, ਜੋ ਖਾਮੀਆਂ ਰਹੀਆਂ ਹਨ ਉਨ੍ਹਾਂ ਨੁੰ ਦੂਰ ਕੀਤਾ ਜਾਵੇਗਾ। ਹਰਿਆਣਾ ਨੇ ਇੱਕ ਸਾਲ ਦੌਰਾਨ ਸਿਖਿਆ ਨੀਤੀ ਲਾਗੂ ਕਰਨ ਲਈ ਵਰਨਣਯੋਗ ਕੰਮ ਕੀਤਾ ਜਾਵੇਗਾ।

          ਕੌਮੀ ਸਿਖਿਆ ਨੀਤੀ ਦਾ ਸੱਭ ਤੋਂ ਵੱਡਾ ਪਹਿਲੂ ਨਵੇਂ ਸਿਲੇਬਸ ਅਨੁਸਾਰ ਨਵੀਂ ਕਿਤਾਬਾਂ ਲਾਗੂ ਕਰਨ ਦਾ ਹੈ। ਪਹਿਲੀ ਤੋਂ ਤੀਜੀ ਕਲਾਸ ਤੱਕ ਐਨਈਪੀ ਅਲਾਇਡ ਬੁਕਸ ਸਕੂਲਾਂ ਵਿਚ ਲਗਾਈ ਜਾ ਚੁੱਕੀਆਂ ਹਨ। ਨਵੇਂ ਵਿਦਿਅਕ ਸੈਸ਼ਨ ਤੋਂ ਛੇਵੀ ਕਲਾਸ ਦੀ ਐਨਈਪੀ ਅਲਾਇਡ ਬੂਕਸ ਨਵੀਂ ਸਿਖਿਆ ਨੀਤੀ ਅਨੁਰੂਪ ਹੋਵੇਗੀ। ਐਨਸੀਈਆਰਟੀ ਤੋਂ ਜੋ ਵੀ ਕਿਤਾਬਾਂ ਉਪਲਬਧ ਕਰਵਾਈ ਜਾਣਗੀਆਂ ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਵਿਚ ਅਧਿਆਪਕਾਂ ਦੇ ਪੜਾਉਣ ਦਾ ਢੰਗ ਵੀ ਬਦਲ ਜਾਵੇਗੀ। ਇਸ ਦੇ ਲਈ ਅਧਿਆਪਕਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਸਿਖਿਆ ਵਿਭਾਗ ਨਿਪੁੰਣ ਪ੍ਰੋਗਰਾਮ ਤਹਿਤ ਹਰ ਬੱਚੇ ਨੂੰ ਟ੍ਰੈਕ ਕਰ ਰਿਹਾ ਹੈ।

          ਮੀਟਿੰਗ ਵਿਚ ਐਨਈਪੀ-2020 ਤਹਿਤ ਸਕੂਲ ਸਿਖਿਆ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ, ਜਿਸ ਛੇ ਵੱਖ-ਵੱਖ ਸਮੂਹਾਂ ਵਿਚ ਵੰਡਿਆ ਗਿਆ ਸੀ। ਹਰ ਕੰਮ ਦੀ ਪੂਰੀ ਹੋਣ ਦੀ ਸਥਿਤੀ ਦਾ ਗੰਭੀਰ ਵਿਸ਼ਲੇਸ਼ਣ ਕੀਤਾ ਗਿਆ ਅਤੇ ਅੱਗੇ ਦੇ ਕਦਮ ਨਿਰਧਾਰਿਤ ਕੀਤੇ ਗਏ। ਉੱਚ ਸਿਖਿਆ ਖੇਤਰ ਦੀ ਸਮੀਖਿਆ ਵਿਚ ਐਨਈਪੀ ਤਹਿਤ ਉੱਚ ਸਿਖਿਆ ਦੇ 16 ਮਹਤੱਵਪੂਰਨ ਕੰਮਾਂ ਦੇ ਲਾਗੂ ਕਰਨ 'ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ। ਸਿਖਿਆ ਮੰਤਰੀ ਨੇ ਹਿਰਆਣਾ ਦੀ ਸਕੂਲ ਸਿਖਿਆ ਵਿਚ ਹਾਸਲ ਕੀਤੀ ਗਈ ਮਹਤੱਵਪੂਰਣ ਉਪਲਬਧਤੀਆਂ ਦੀ ਸ਼ਲਾਘਾ ਵੀ ਕੀਤੀ। ਮੰਤਰੀ ਨੇ ਦਿੰਨ-ਭਾਸ਼ਾ ਸੂਤਰ ਦੇ ਮਹਤੱਵ 'ਤੇ ਜੋਰ ਦਿੱਤਾ। ਮੀਟਿੰਗ ਵਿਚ ਅਧਿਆਪਕਾਂ ਦੀ ਗੁਣਵੱਤਾ ਵਿਚ ਸੁਧਾਰ 'ਤੇ ਫੋਕਸ ਕੀਤਾ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਐਮਪੀ ਸੀਮੈਂਟ ਪਲਾਂਟ ਹਾਦਸਾ: ਮੌਤਾਂ ਦੀ ਗਿਣਤੀ ਚਾਰ ਤੱਕ ਪਹੁੰਚੀ, 30 ਤੋਂ ਵੱਧ ਜ਼ਖਮੀ

ਬੈਂਕ ਆਫ ਬੜੌਦਾ ਦੇ ਤੀਜੀ ਤਿਮਾਹੀ ਦੇ ਮੁਨਾਫ਼ੇ ਵਿੱਚ 5.6 ਪ੍ਰਤੀਸ਼ਤ ਦਾ ਵਾਧਾ, ਸੰਪਤੀ ਗੁਣਵੱਤਾ ਵਿੱਚ ਸੁਧਾਰ

ਯਮੁਨਾ ਦੇ ਪਾਣੀ ਨੂੰ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੀ ਕੇ ਦਿਖਾਇਆ - ਅਨਿਲ ਵਿਜ

ਉਦਮੀਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਵੱਧ ਤੋਂ ਵੱਧ ਆਗਾਮੀ ਬਜਟ ਵਿਚ ਕੀਤਾ ਜਾਵੇਗਾ ਸ਼ਾਮਿਲ - ਮੁੱਖ ਮੰਤਰੀ

ਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਦਿੱਤਾ ਜਾਵੇਗਾ ਪੂਰਾ ਪ੍ਰਤੀਨਿਧੀਤਵ

ਸੇਮ ਦੀ ਸਮਸਿਆ ਨੂੰ ਖਤਮ ਕਰਨ ਲਈ ਅਧਿਕਾਰੀ ਬਨਾਉਣ ਠੋਸ ਯੋਜਨਾ - ਖੇਤੀਬਾੜੀ ਮੰਤਰੀ

'ਦਿੱਲੀ ਵਿੱਚ ਪੰਜਾਬ ਸੀਐਮ ਅਵਾਸ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੇ ਛਾਪੇ ਦੀ ਆਪ' ਆਗੂਆਂ ਨੇ ਕੀਤੀ ਸਖ਼ਤ ਨਿੰਦਾ

ਭੋਪਾਲ ਵਿੱਚ CRPF ਜਵਾਨ ਨੇ ਪਤਨੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ,ਕਿਹਾ- 5 ਫਰਵਰੀ ਨੂੰ ਤੁਸੀਂ ਆਪਣੇ ਅਤੇ ਆਪਣੇ ਬੱਚਿਆਂ ਦੇ 5 ਸਾਲਾਂ ਦੇ ਭਵਿੱਖ ਦਾ ਫੈਸਲਾ ਕਰੋਗੇ

Ranji Trophy: ਉਪੇਂਦਰ ਯਾਦਵ ਨੇ 95 ਦੌੜਾਂ ਬਣਾਈਆਂ, ਦਿੱਲੀ ਰੇਲਵੇ ਤੋਂ 200 ਦੌੜਾਂ ਪਿੱਛੇ